Site icon TheUnmute.com

ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਕਰਨਾਲ ਟੀਮ ਵੱਲੋਂ ਕੰਪਿਊਟਰ ਆਪਰੇਟਰ ਰਿਸ਼ਵਤ ਲੈਣ ਦੇ ਦੋਸ਼ ਗ੍ਰਿਫਤਾਰ

Jalandhar police

ਚੰਡੀਗੜ੍ਹ, 19 ਜਨਵਰੀ 2024: ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਅੱਜ ਜ਼ਿਲ੍ਹਾ ਕਰਨਾਲ ਵਿੱਚ ਕੇਂਦਰੀ ਆਮਦਨ ਕਰ ਅਤੇ ਸੇਵਾ ਮੰਡਲ ਰੇਂਜ-22 ਜੀਐਸਟੀ ਖੇਤਰ ਦੇ ਕੰਪਿਊਟਰ ਆਪਰੇਟਰ ਦਿਨੇਸ਼ ਕੁਮਾਰ ਨੂੰ 15000 ਰੁਪਏ ਦੀ ਰਿਸ਼ਵਤ (bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੂੰ ਮਿਲੀ ਸ਼ਿਕਾਇਤ ਅਨੁਸਾਰ ਦਿਨੇਸ਼ ਕੁਮਾਰ ਕੰਪਿਊਟਰ ਅਪਰੇਟਰ ਜੀ.ਐਸ.ਟੀ ਨੰਬਰ ਸਸਪੈਂਡ ਕਰਨ ਦੇ ਬਦਲੇ ਰਿਸ਼ਵਤ (bribe) ਦੀ ਮੰਗ ਕਰ ਰਿਹਾ ਹੈ। ਮਿਲੀ ਸੂਚਨਾ ਦੇ ਆਧਾਰ ‘ਤੇ ਬਿਊਰੋ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰਨ ਦੀ ਯੋਜਨਾ ਬਣਾ ਕੇ ਉਸ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਐਂਟੀ ਕੁਰੱਪਸ਼ਨ ਬਿਊਰੋ ਕਰਨਾਲ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Exit mobile version