Anthony Albanese

ਐਂਥਨੀ ਅਲਬਾਨੀਜ਼ ਹੋਣਗੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ, ਸਕਾਟ ਮੌਰੀਸਨ ਨੇ ਮੰਨੀ ਹਾਰ

ਚੰਡੀਗੜ੍ਹ 21 ਮਈ 2022: ਆਸਟ੍ਰੇਲੀਆ ਦੀ ਸਿਆਸਤ ‘ਚ ਅੱਜ ਵੱਡਾ ਉਲਟਫੇਰ ਹੋਇਆ | ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਚੋਣਾਂ ਤੋਂ ਬਾਅਦ ਹਾਰ ਮੰਨ ਲਈ ਹੈ। ਦੇਸ਼ ’ਚ ਗੱਠਜੋੜ ਸਰਕਾਰ ਬਣਨ ਦੀ ਸੰਭਾਵਨਾ ਹੈ। ਲੱਖਾਂ ਵੋਟਾਂ ਦੀ ਅਜੇ ਗਿਣਤੀ ਨਹੀਂ ਹੋਈ ਹੈ। ਇਸ ਦੇ ਬਾਵਜੂਦ ਮੌਰੀਸਨ ਨੇ ਤੁਰੰਤ ਕਦਮ ਚੁੱਕਿਆ ਹੈ ਕਿਉਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਮਰੀਕਾ, ਜਾਪਾਨ ਅਤੇ ਭਾਰਤ ਦੇ ਨੇਤਾਵਾਂ ਨਾਲ ਟੋਕੀਓ ’ਚ ਸਿਖਰ ਸੰਮੇਲਨ ਹਿੱਸਾ ਲੈਣ ਵਾਲੇ ਹਨ।

ਐਂਥਨੀ ਅਲਬਾਨੀਜ਼ (Anthony Albanese) 26 ਸਾਲਾਂ ਤੋਂ ਸੰਘੀ ਸੰਸਦ ਵਿੱਚ ਹਨ। ਸਿਡਨੀ ਵਿੱਚ ਜਨਮੇ ਅਲਬਾਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਬਣਨਗੇ। ਅਲਬਾਨੀਜ਼ 1996 ਵਿਚ ਪਹਿਲੀ ਵਾਰ ਸੰਸਦ ਮੈਂਬਰ ਬਣਿਆ। 59 ਸਾਲਾ ਅਲਬਾਨੀਜ਼, ਜੋ ਕਿ ਅਰਥ ਸ਼ਾਸਤਰ ਦਾ ਵਿਦਿਆਰਥੀ ਰਹੇ ਹਨ, ਅਲਬਾਨੀਜ਼ 2019 ਤੋਂ ਆਸਟਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਹਨ।

ਇਸ ਦੌਰਾਨ ਮੌਰੀਸਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਦੇਸ਼ ’ਚ ਨਿਸ਼ਚਿਤਤਾ ਹੋਵੇ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਇਹ ਦੇਸ਼ ਅੱਗੇ ਵਧੇ। ਇਸਦੇ ਨਾਲ ਹੀ ਮੌਰੀਸਨ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਇਸ ਹਫ਼ਤੇ ਦੌਰਾਨ ਜੋ ਮਹੱਤਵਪੂਰਨ ਬੈਠਕਾਂ ਹੋ ਰਹੀਆਂ ਹਨ | ਲੇਬਰ ਪਾਰਟੀ ਨੇ 2007 ਤੋਂ ਬਾਅਦ ਆਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਾਨੀਜ਼ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।

 

Scroll to Top