July 2, 2024 10:20 pm
Raghav Chadha

ਭਾਜਪਾ ਨੂੰ ਲੱਗਿਆ ਇਕ ਹੋਰ ਝਟਕਾ, ਰਾਘਵ ਚੱਢਾ ਦੀ ਅਗੁਵਾਈ ‘ਚ ਸ਼ੀਤਲ ਅੰਗੁਰਾਲ ‘ਆਪ’ ‘ਚ ਹੋਏ ਸ਼ਾਮਲ

ਚੰਡੀਗੜ੍ਹ 27 ਦਸੰਬਰ 2021 : ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਜਲੰਧਰ ਵੈਸਟ ’ਚ ਭਾਜਪਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਭਾਜਪਾ ਦੇ ਆਗੂ ਸ਼ੀਤਲ ਅੰਗੁਰਾਲ (Sheetal Angural ) ‘ਆਪ’ ‘ਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਸ਼ੀਤਲ ਅੰਗੂਰਾਲ (Sheetal Angural ) ਨੂੰ ਆਪਣੀ ਪਾਰਟੀ ’ਚ ਜੁਆਇਨ ਕਰਵਾਇਆ। ਸ਼ੀਤਲ ਅੰਗੁਰਾਲ ਦੇ ‘ਆਪ’ ’ਚ ਸ਼ਾਮਲ ਹੋਣ ਉਪਰੰਤ ਇਸ ਦੇ ਨਾਲ ਹੀ ਇਹ ਵੀ ਚਰਚਾ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਸ਼ੀਤਲ ਅੰਗੁਰਾਲ (Sheetal Angural ) ਨੂੰ ਜਲੰਧਰ ਵੈਸਟ ਤੋਂ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਬਣਾ ਸਕਦੀ ਹੈ।

ਪ੍ਰੈੱਸ ਕਾਨਫ਼ਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ (Sheetal Angural ) ਦੇ ‘ਆਪ’ ਵਿਚ ਸ਼ਾਮਲ ਹੋਣ ਨਾਲ ਜਲੰਧਰ ਵੈਸਟ ’ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਥੇ ਦੱਸ ਦੇਈਏ ਕਿ ਸ਼ੀਤਲ ਅੰਗੁਰਾਲ ਦੇ ਨਾਲ ਹੋਰ ਸਾਥੀਆਂ ਸਮੇਤ ਬਠਿੰਡਾ ਤੋਂ ਉਦਯੋਗਪਤੀ ਅਤੇ ਸਮਾਜ ਸੇਵੀ ਅਮਰਜੀਤ ਮਹਿਤਾ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ।

ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ (Raghav Chadha) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਘਵ ਚੱਢਾ (Raghav Chadha) ਦਾ ਕਹਿਣਾ ਹੈ ਕਿ ਇਹ ਤਾਂ ਇਕ ਝਾਕੀ ਹੈ ਅਤੇ ਪੰਜਾਬ ਅਜੇ ਬਾਕੀ ਹੈ। ਰਾਘਵ ਚੱਢਾ (Raghav Chadha) ਨੇ ਚੰਡੀਗੜ੍ਹ ਦੇ ਹੁਣ ਤੱਕ ਦੇ ਚੋਣ ਨਤੀਜਿਆਂ ਨੂੰ ਵੇਖ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਿਆਂ ਸ਼ਾਇਰਾਨਾ ਅੰਦਾਜ਼ ’ਚ ਕਿਹਾ ”ਅਜੇ ਇਹ ਟਰੇਲਰ ਹੈ ਅਤੇ ਪਿਕਚਰ ਬਾਕੀ ਹੈ,” ਇਹ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ”। ਇਹ ਜਿੱਤ ਕੇਜੀਰਵਾਲ ਮਾਡਲ ਆਫ਼ ਗਵਰਨੈਂਸ ਦੀ ਜਿੱਤ ਹੈ। ਅੱਜ ਚੰਡੀਗੜ੍ਹ ਦੇ ਲੋਕ ਵੀ ਦਿੱਲੀ ਮਾਡਲ ਨੂੰ ਵੇਖਣਾ ਚਾਹੁੰਦੇ ਹਨ। ਉਸ ਮਾਡਲ ਨੂੰ ਅਜ਼ਮਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਇਥੇ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਦੀ ਸਿਆਸਤ ’ਤੇ ਭਾਜਪਾ ਅਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਆਮ ਆਦਮੀ ਪਾਰਟੀ (Aam Aadmi Party’) ਨੇ ਪਹਿਲੀ ਵਾਰ ਇਥੇ ਚੋਣ ਲੜ ਰਹੀ ਹੈ ਅਤੇ ਪਹਿਲੀ ਵਾਰ ’ਚ ਹੀ ਲੋਕਾਂ ਨੇ ‘ਆਪ’ ਨੂੰ ਵੱਡੀ ਜਿੱਤ ਦਿੱਤੀ ਹੈ। ਲੋਕ ਭਾਜਪਾ ਅਤੇ ਕਾਂਗਰਸ ਤੋਂ ਪਰੇਸ਼ਾਨ ਆ ਗਏ ਹਨ ਅਤੇ ਨਵੇਂ ਇਮਾਨਦਾਰ ਬਦਲ ਵੱਲ ਵੇਖ ਰਹੇ ਹਨ। ਅੱਜ ਲੋਕਾਂ ਨੇ ਕੇਜਰੀਵਾਲ ਮਾਡਲ ਆਫ਼ ਗਵਰਨੈਂਸ ’ਤੇ ਮੋਹਰ ਲਗਾਉਂਦੇ ਹੋਏ ‘ਆਪ’ ਨੂੰ ਬਿਹਤਰੀਨ ਨਤੀਜੇ ਦਿੰਦੇ ਹੋਏ ਕੇਜਰੀਵਾਲ ਨੂੰ ਵੋਟਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਜੋ ਇਸ ਸਮੇਂ ਮੂਡ ਚੰਡੀਗੜ੍ਹ ਦਾ ਹੈ, ਉਹੀ ਮੂਡ ਕਦੇ ਨਾ ਕਦੇ ਪੰਜਾਬ ਦਾ ਵੀ ਹੋਵੇਗਾ। ਪਹਿਲੀ ਵਾਰ ਆਪ ਨੇ ਇਥੇ ਚੋਣ ਲੜੀ ਹੈ ਅਤੇ ਲੋਕਾਂ ਨੇ ਬਿਹਤਰੀਨ ਜਿੱਤ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ।