drone sent across the border was caught

ਪਾਕਿਸਤਾਨ ਦੀ ਇੱਕ ਹੋਰ ਨਾਪਾਕ ਹਰਕਤ, ਸਰਹੱਦ ਪਾਰ ਤੋਂ ਭੇਜਿਆ ਗਿਆ ਡਰੋਨ ਫੜਿਆ

ਚੰਡੀਗੜ੍ਹ 7 ਜਨਵਰੀ 2022: ਭਾਰਤੀ ਸਰਹੱਦਾਂ (Indian borders) ਵਿੱਚ ਘੁਸਪੈਠ ਕਰਨ ਦੀ ਪਾਕਿਸਤਾਨ ਦੀ ਨਾਪਾਕ ਹਰਕਤ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਜੰਮੂ ਦੇ ਗੁਜਰਾਲ ਪਿੰਡ ਵਿੱਚ ਸਰਹੱਦ (Indian border) ਪਾਰ ਤੋਂ ਭੇਜਿਆ ਗਿਆ ਡਰੋਨ (drone)ਫੜਿਆ ਗਿਆ।ਪੁਲਸ ਇਸ ਸੰਬੰਧ ‘ਚ ਜਾਂਚ ਕਰ ਰਹੀ ਹੈ |

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ‘ਚ ਇਸ ਹਫਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਲਗਾਤਾਰ ਮੁੱਠਭੇੜ ਚੱਲ ਰਹੀ ਹੈ। ਅੱਜ ਤੜਕੇ ਕਸ਼ਮੀਰ ਦੇ ਬਡਗਾਮ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਤਿੰਨੋਂ ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ।ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਅਨੁਸਾਰ ਉਸ ਕੋਲੋਂ 3 ਏਕੇ 56 ਰਾਈਫਲਾਂ ਬਰਾਮਦ ਹੋਈਆਂ ਹਨ। ਮਾਰੇ ਗਏ ਅੱਤਵਾਦੀਆਂ ‘ਚੋਂ ਇਕ ਸ਼੍ਰੀਨਗਰ ਦਾ ਵਸੀਮ ਵੀ ਸ਼ਾਮਲ ਹੈ।

Scroll to Top