July 2, 2024 10:19 pm
ukrain

ਯੂਕਰੇਨ ‘ਚ ਪੰਜਾਬੀ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਬਰਨਾਲਾ 2 ਮਾਰਚ 2022 : ਯੂਕਰੇਨ (Ukraine)  ‘ਚ ਚੱਲ ਰਹੀ ਜੰਗ ਕਾਰਨ ਬਰਨਾਲਾ ਦੇ ਜਿੰਦਲ ਪਰਿਵਾਰ ਨੂੰ ਦੋਹਰਾ ਝਟਕਾ ਲੱਗਾ ਹੈ। ਫਾਰਮਾਸਿਸਟ ਸ਼ਿਸ਼ਨ ਜਿੰਦਲ ਦੇ ਪੁੱਤਰ ਚੰਦਨ ਜਿੰਦਲ ਨੇ ਯੂਕਰੇਨ ਦੇ ਵੇਨੇਸ਼ੀਆ ਸ਼ਹਿਰ ਦੀ ਨੈਸ਼ਨਲ ਪਿਰੋਗੋਵ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ (National Pirogov Memorial Medical University) ਤੋਂ ਐਮ.ਬੀ.ਬੀ.ਐਸ. ਪੜ੍ਹ ਰਿਹਾ ਸੀ। ਉਹ 2018 ਵਿੱਚ ਯੂਕਰੇਨ ਗਿਆ ਸੀ ਅਤੇ ਚੌਥੇ ਸਾਲ ਵਿੱਚ ਪੜ੍ਹ ਰਿਹਾ ਸੀ ਜਦੋਂ 2 ਫਰਵਰੀ ਦੀ ਰਾਤ ਨੂੰ ਉਸ ਨੂੰ ਦਿਮਾਗ ਅਤੇ ਦਿਲ ਦਾ ਦੌਰਾ ਪਿਆ ਅਤੇ ਉਹ ਕੋਮਾ ਵਿੱਚ ਚਲਾ ਗਿਆ। 4 ਫਰਵਰੀ ਨੂੰ ਡਾਕਟਰਾਂ ਨੇ ਉਸ ਦਾ ਐਮਰਜੈਂਸੀ ਆਪ੍ਰੇਸ਼ਨ ਕੀਤਾ। ਜਦੋਂ ਚੰਦਨ ਜਿੰਦਲ ਦੇ ਪਿਤਾ ਸ਼ਿਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ ਉਸ ਦੀ ਦੇਖਭਾਲ ਕਰਨ ਲਈ ਯੂਕਰੇਨ (Ukraine) ਗਏ ਤਾਂ ਉੱਥੇ ਲੜਾਈ ਹੋ ਗਈ ਅਤੇ ਇਸ ਲੜਾਈ ਵਿੱਚ ਇਸ ਪਰਿਵਾਰ ਦੇ 3 ਮੈਂਬਰ ਫਸ ਗਏ। ਪਰਿਵਾਰਕ ਮੈਂਬਰ ਦਿਨ-ਰਾਤ ਚਿੰਤਾ ਵਿੱਚ ਰਹਿੰਦੇ ਹਨ।
ਮਾਂ ਤੇ ਭੈਣ ਦਾ ਰੋ-ਰੋ ਹੋਇਆ ਬੁਰਾ ਹਾਲ
ਚੰਦਨ ਜਿੰਦਲ ਦੀ ਮਾਂ ਅਤੇ ਭੈਣ ਦੀ ਹਾਲਤ ਖਰਾਬ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਮਾਰ ਪਈ ਹੈ। ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬਿਮਾਰ ਹੈ, ਉਪਰੋਂ ਉਸ ਦਾ ਪਤੀ ਅਤੇ ਜੀਜਾ ਵੀ ਉਥੇ ਲੜਾਈ ਵਿਚ ਫਸ ਗਏ ਹਨ। ਉਸ ਦਾ ਜੀਜਾ ਕ੍ਰਿਸ਼ਨ ਕੁਮਾਰ ਭਾਰਤ ਪਰਤਣ ਲਈ ਸਰਹੱਦ ‘ਤੇ ਗਿਆ ਸੀ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਸ਼ਿਸ਼ਨ ਕੁਮਾਰ 7 ਮੰਜ਼ਿਲਾ ਇਮਾਰਤ ਵਿੱਚ ਇਕੱਲਾ ਰਹਿ ਰਿਹਾ ਹੈ ਕਿਉਂਕਿ ਇਮਾਰਤ ਜੰਗ ਕਾਰਨ ਖਾਲੀ ਹੋ ਗਈ ਹੈ। ਉਹ ਵੀ ਉਥੇ ਡਰ ਦੇ ਸਾਏ ਹੇਠ ਰਹਿ ਰਿਹਾ ਹੈ।