Harpal Singh Cheema

ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਉਤਾਰਨ ਕਾਰਨ ਲੈਣਾ ਪਿਆ 13640 ਕਰੋੜ ਦਾ ਹੋਰ ਕਰਜ਼ਾ: ਹਰਪਾਲ ਸਿੰਘ ਚੀਮਾ

ਗੁਰਦਾਸਪੁਰ 02 ਨਵੰਬਰ 2022: ਜਿਲੇ ਦੇ ਪਿੰਡ ਨੜਾਵਾਲੀ ਵਿਖੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਵਲੋਂ ਆਪਣੇ ਖਰਚ ‘ਤੇ ਢੇਡ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀ ਇਮਾਰਤਾਂ ਦਾ ਉਦਘਾਟਨ ਕਰਨ ਪੰਜਾਬ ਸਰਕਾਰ ਦੇ ਵਿਤ ਮੰਤਰੀ ਹਰਪਾਲ ਚੀਮਾ (Harpal Singh Cheema) ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖਾਸ ਤੌਰ ‘ਤੇ ਪਹੁੰਚੇ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਦੇ ਵਲੋਂ ਕੀਤੇ ਇਸ ਉਪਰਾਲੇ ਨੂੰ ਸਲਾਘਾਯੋਗ ਦਂਸਦੇ ਕਿਹਾ ਕਿ ਐਨ ਆਰ ਆਈ ਪੰਜਾਬੀਆਂ ਨੂੰ ਇਸੇ ਤਰਾਂ ਪੰਜਾਬ ਦੇ ਵਿਕਾਸ ਵਿਚ ਆਪ ਸਰਕਾਰ ਦਾ ਸਹਿਯੋਗ ਕਰਣਾ ਚਾਹੀਦਾ ਹੈ।ਓਥੇ ਹੀ ਵਿੱਤ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਉਚੇਰੇ ਵਿਕਾਸ ,ਸਿਹਤ ਅਤੇ ਸਿੱਖਿਆ ਸਹੂਲਤਾਂ ਲੋਕਾਂ ਨੂੰ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਉਤੇ ਕੰਮ ਵੀ ਕਰ ਰਹੀ ਹੈ।

ਵਿਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵਲੋਂ ਅਕਤੂਬਰ ਤਕ ਹੀ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈਕੇ ਕਿਹਾ ਕਿ ਪੰਜਾਬ ਦਾ ਕਰਜਾ ਪਹਿਲੀਆਂ ਸਰਕਾਰਾਂ ਦੀ ਦੇਣ ਹੈ।ਅਸੀਂ ਤਾਂ ਉਸੇ ਕਰਜੇ ਦੀਆਂ ਕਿਸ਼ਤਾਂ ਹੀ ਉਤਾਰ ਰਹੇ ਹਾਂ ਇਸੇ ਲਈ ਸਾਨੂੰ ਹੋਰ ਕਰਜਾ ਚੁੱਕਣਾ ਪੈ ਰਿਹਾ ਹੈ। ਨਾਲ ਹੀ ਹਰਿਆਣਾ ਅਤੇ ਹਿਮਾਚਲ ਨਾਲੋਂ ਪੰਜਾਬ ਦੀ ਜੀ ਐਸ ਟੀ ਕੁਲੈਕਸ਼ਨ ਘੱਟ ਹੋਣ ਨੂੰ ਲੈਕੇ ਕਿਹਾ ਕਿ ਜੀ ਐਸ ਟੀ ਦੀ ਦਰ ਇਕ ਮਹੀਨੇ ਨਾਲ ਹੀ ਅੰਦਾਜਾ ਨਹੀਂ ਲਗਾਉਣਾ ਚਾਹੀਦਾ ਕਿਉਕਿ ਸਰਕਾਰਾਂ ਪੂਰੇ ਸਾਲ ਦੀ ਜੀ ਐਸ ਟੀ ਨੂੰ ਕਾਊਂਟ ਕਰਦੀਆਂ ਹਨ। ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈਕੇ ਵਿਤ ਮੰਤਰੀ ਨੇ ਕਿਹਾ ਕਿ ਗੋਲਡੀ ਦੀ ਗਿਰਫਤਾਰੀ ਮੀਡੀਆ ਰਿਪੋਰਟਾਂ ਹੀ ਹਨ ਅਸੀਂ ਅਜੇ ਇਸਦੀ ਪੁਸ਼ਟੀ ਨਹੀਂ ਕਰਦੇ।

ਓਥੇ ਹੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਈਤ ਮੰਤਰੀ ਕੁਲਦੀਪ ਧਾਲੀਵਾਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਐਨ ਆਰ ਆਈ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਐਨ ਆਰ ਆਈ ਪੰਜਾਬੀਆਂ ਦੇ ਨਾਲ ਖੜੀ ਹੈ ।ਕਾਨੂੰਨ ਵਿਵਸਥਾ ਨੂੰ ਲੈਕੇ ਕਿਹਾ ਕਿ ਅਸੀਂ ਸਾਰੇ ਵੀ ਤਾਂ ਪੰਜਾਬ ਵਿਚ ਰਿਹਾ ਰਹੇ ਹਾਂ ਜੇਕਰ ਐਨ ਆਰ ਆਈ ਪੰਜਾਬ ਵਿਚ ਆਉਣਗੇ ਤਾਂ ਉਹਨਾਂ ਨੂੰ ਕੀ ਕੋਈ ਖਾ ਜਾਉਗਾ? ਨਾਲ ਹੀ ਉਹਨਾਂ ਕਨੂੰਨ ਵੀ ਵਿਵਸਥਾ ਨੂੰ ਲੈਕੇ ਰਾਜਪਾਲ ਬਨਵਾਰੀ ਲਾਲ ਵਲੋਂ ਦਿੱਤੇ ਗਏ ਬਿਆਨ ਨੂੰ ਲੈਕੇ ਮੰਤਰੀ ਧਾਲੀਵਾਲ ਨੇ ਕਿਹਾ ਰਾਜਪਾਲ ਕੀ ਕਹਿੰਦਾ ਹੈ ,ਇਸ ਨਾਲ ਮੈਨੂੰ ਕੁਝ ਨਹੀਂ ਪਰ ਮੈਨੂੰ ਪੰਜਾਬ ਪੁਲਿਸ ਉੱਤੇ ਵਿਸਵਾਸ਼ ਹੈ ਕਿਉਕਿ ਸਾਨੂੰ ਪਹਿਲੀਆਂ ਸਰਕਾਰਾਂ ਕੰਢਿਆਂ ਦਾ ਤਾਜ ਦੇਕੇ ਗਈਆਂ ਹਨ, ਇਸ ਨੂੰ ਠੀਕ ਕਰਨ ਵਿਚ ਕੁਝ ਸਮਾਂ ਲੱਗੇਗਾ।

ਪੰਜਾਬ ਸਰਕਾਰ ‘ਤੇ ਕਰਜ਼ਾ ਪਿਛਲੀ ਸਰਕਾਰਾਂ ਦੀ ਦੇਣ

ਇਸਦੇ ਨਾਲ ਹੀ ਮੰਤਰੀ ਧਾਲੀਵਾਲ ਨੇ ਪੰਜਾਬ ਸਰਕਾਰ ਵਲੋਂ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈ ਕੇ ਕਿਹਾ ਕਿ ਇਹ ਆਪ ਸਰਕਾਰ ਦੀ ਗਲਤੀ ਨਹੀਂ ਇਹ ਕਰਜੇ ਕਾਂਗਰਸ ਅਤੇ ਸ਼ਿਰੋਮਣੀ ਅਕਾਲੀ ਦਲ ਦੀ ਦੇਣ ਹੈ ਸਾਡੀ ਸਰਕਾਰ ਤਾਂ ਪੰਜਾਬ ਦੇ ਵਿਕਾਸ ਅਤੇ ਪਹਿਲੇ ਕਰਜੇ ਦੀਆਂ ਕਿਸ਼ਤਾਂ ਉਤਾਰਨ ਲਈ ਹੀ ਕੰਮ ਕਰ ਰਹੀ ਹੈ।ਪੰਜਾਬ ਦੀ ਜੀ ਐਸ ਟੀ ਕੁਲੈਕਸ਼ਨ ਵਿਚ ਆਈ ਕਮੀ ਨੂੰ ਲੈਕੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਪੰਜਾਬ ਵਿਚ ਇੰਡਸਟਰੀ ਖਤਮ ਹੋ ਗਈ ਹਰਿਆਣਾ ਅਤੇ ਹਿਮਾਚਲ ਵਿਚ ਇੰਡਸਟਰੀ ਹੈ ਪਰ ਸਾਡੀ ਸਰਕਾਰ ਇੰਡਸਟਰੀ ਵਾਪਿਸ ਲਿਆਉਣ ਲਈ ਤਤਪਰ ਲਗੀ ਹੋਈ ਹੈ।ਓਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾ ਸਮੇਤ ਦੂਸਰੀਆਂ ਕਮੀਆਂ ਨੂੰ ਜਲਦ ਪੂਰਾ ਕੀਤਾ ਜਾਵੇਗਾ।ਗੋਲਡੀ ਬਰਾਡ਼ ਦੀ ਗ੍ਰਿਫਤਾਰੀ ਨੂੰ ਲੈਕੇ ਉਹਨਾ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਪਤਾ।

ਓਥੇ ਹੀ ਦੋਨਾਂ ਹੀ ਸਰਕਾਰੀ ਸਕੂਲਾਂ ਦੀ ਇਮਾਰਤਾਂ ਤਿਆਰ ਕਰਵਾਉਣ ਵਾਲੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਨੇ ਕਿਹਾ ਕਿ ਉਹ ਬਚਪਨ ਵਿਚ ਆਪਣੇ ਪਿੰਡ ਦੇ ਇਨ੍ਹਾਂ ਸਕੂਲਾਂ ਵਿੱਚ ਹੀ ਪੜ੍ਹੇ ਹਨ ਅਤੇ ਉਚੇਰੀ ਸਿੱਖਿਆ ਲੁਧਿਆਣੇ ਤੋਂ ਪੂਰੀ ਕਰਦੇ ਹੋਏ ਆਸਟਰੇਲੀਆ ਚਲੇ ਗਏ ਅਤੇ ਆਸਟਰੇਲੀਆ ਵਿਚ ਵੀ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ ਉਥੇ ਹੀ ਵਸ ਗਏ ਪਰ ਦਿਲ ਪਿੱਛੇ ਪਿੰਡ ਵਿਚ ਹੀ ਰਹਿੰਦਾ ਸੀ ਅਤੇ ਸੋਚ ਰੱਖੀ ਕੇ ਪਿੰਡ ਦੇ ਆਪਣੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਵਾਉਣ ਹੈ ਅਤੇ ਪੜ੍ਹਨ ਵਾਲੇ ਇਹਨਾਂ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹਈਆ ਕਰਵਾਉਣੀ ਹੈ ਇਸੇ ਮਕਸਦ ਨਾਲ ਆਪਣੇ ਪਿੰਡ ਦੇ ਦੋਨੋ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਕੋਲੋ ਢੇਡ ਕਰੋੜ ਰੁਪਏ ਖਰਚ ਕਰਕੇ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਇਆ ਅਤੇ ਸਕੂਲ ਅੰਦਰ ਹਰ ਆਧੁਨਿਕ ਸਹੂਲਤ ਮਹੂਈਆ ਕਰਵਾਈ ਓਹਨਾ ਕਿਹਾ ਕਿ ਹਰ ਐਨ ਆਰ ਆਈ ਪੰਜਾਬੀ ਨੂੰ ਆਪਣੇ ਪੰਜਾਬ ਅਤੇ ਆਪਣੇ ਪਿੰਡ ਲਈ ਕੁਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੈ

 

Scroll to Top