July 7, 2024 11:02 am
Monkeypox

ਕੇਰਲ ‘ਚ ਮੰਕੀਪੋਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਸੂਬੇ ‘ਚ ਅਲਰਟ ਜਾਰੀ

ਚੰਡੀਗੜ੍ਹ 22 ਜੁਲਾਈ 2022: ਕੇਰਲ ਵਿੱਚ ਮੰਕੀਪਾਕਸ (Monkeypox) ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਕਰਮਿਤ ਵਿਅਕਤੀ ਯੂਏਈ ਤੋਂ ਮਲਪੁਰਮ ਆਏ ਇੱਕ ਵਿਆਕਤੀ ‘ਚ ਮੰਕੀਪਾਕਸ ਲੱਛਣ ਪਾਏ ਗਏ ਹਨ । ਇਸ ਦੇ ਨਾਲ ਹੀ ਸੂਬੇ ਵਿੱਚ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ।

ਜਿਕਰਯੋਗ ਹੈ ਕਿ ਭਾਰਤ ਵਿੱਚ ਮੰਕੀਪਾਕਸ (Monkeypox) ਦਾ ਪਹਿਲਾ ਮਾਮਲਾ 14 ਜੁਲਾਈ ਨੂੰ ਸਾਹਮਣੇ ਆਇਆ ਸੀ। ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਏ 35 ਸਾਲਾ ਵਿਅਕਤੀ ਨੂੰ ਮੰਕੀਪਾਕਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਇੱਕ ਉੱਚ ਪੱਧਰੀ ਕੇਂਦਰੀ ਟੀਮ ਕੇਰਲ ਭੇਜੀ ਗਈ। ਇਸ ਟੀਮ ਨੂੰ ਸਿਹਤ ਉਪਾਵਾਂ ਨੂੰ ਲਾਗੂ ਕਰਨ ਲਈ ਰਾਜ ਦੇ ਅਧਿਕਾਰੀਆਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਇਸਦੇ ਨਾਲ ਹੀ ਕੇਰਲ ਸਰਕਾਰ ਨੇ ਤੁਰੰਤ ਕਦਮ ਚੁੱਕਦੇ ਹੋਏ 14 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਸੂਬੇ ਦੇ ਚਾਰ ਹਵਾਈ ਅੱਡਿਆਂ ‘ਤੇ ਹੈਲਪ ਡੈਸਕ ਬਣਾਏ ਗਏ ਹਨ। ਪਰ 13 ਜੁਲਾਈ ਨੂੰ ਦੁਬਈ ਤੋਂ ਕੰਨੂਰ ਪਹੁੰਚੇ 31 ਸਾਲਾ ਵਿਅਕਤੀ ਵਿੱਚ ਮੰਕੀਪਾਕਸ ਦੀ ਲਾਗ ਦਾ ਦੂਜਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਪੁਸ਼ਟੀ 18 ਜੁਲਾਈ ਨੂੰ ਹੋਈ ਸੀ।