Site icon TheUnmute.com

Bully Buy app: ਬੁੱਲੀ ਬਾਈ ਐਪ ਮਾਮਲੇ ‘ਚ ਦਿੱਲੀ ਪੁਲਸ ਨੇ ਕੀਤੀ ਇਕ ਹੋਰ ਗ੍ਰਿਫਤਾਰੀ

Bully Buy app

ਚੰਡੀਗੜ੍ਹ 7 ਜਨਵਰੀ 2022: ਬੁੱਲੀ ਬਾਈ ਐਪ (Bully Buy app) ਦਾ ਕਨੈਕਸ਼ਨ ‘ਚ ਮੱਧ ਪ੍ਰਦੇਸ਼ ਤੋਂ ਮਿਲਿਆ ਹੈ। ਦਿੱਲੀ ਪੁਲਸ ਨੇ ਬੁਲੀ ਬਾਏ ਐਪ (Bully Buy app) ਮਾਮਲੇ ਵਿੱਚ ਸੀਹੋਰ ਦੇ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਦੇ ਮੁਤਾਬਕ ਮੁਲਜ਼ਮ ਵੇਲੋਰ ਟੈਕਨੀਕਲ ਯੂਨੀਵਰਸਿਟੀ, ਸੀਹੋਰ ਵਿੱਚ ਬੀ.ਟੈਕ ਦੂਜੇ ਸਾਲ ਦਾ ਦੱਸਿਆ ਜਾ ਰਿਹਾ ਹੈ। 20 ਸਾਲਾ ਨੀਰਜ ਵਿਸ਼ਨੋਈ ਅਸਾਮ ਦੇ ਦਿਗੰਬਰ ਜੋਰਹਾਟ ਦਾ ਰਹਿਣ ਵਾਲਾ ਹੈ ਅਤੇ ਬੁਲੀ ਬਾਏ ਐਪ ਮਾਮਲੇ ਦਾ ਮੁੱਖ ਮੁਲਜ਼ਮ ਦੱਸਿਆ ਜਾਂਦਾ ਹੈ। ਉਸ ਨੂੰ ਐਪ ਦਾ ਡਿਜ਼ਾਈਨਰ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਸਹਿਰ ਪੁਲਸ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਨੀਰਜ ਵਿਸ਼ਨੋਈ ਉਮਰ 20 ਸਾਲ, ਜੋ ਕਿ ਆਸਾਮ ਦੇ ਦਿਗੰਬਰ ਜੋਰਹਾਟ ਦਾ ਰਹਿਣ ਵਾਲਾ ਹੈ, ਜਿਸ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version