July 1, 2024 1:03 pm
Asian Games

ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ

ਚੰਡੀਗੜ੍ਹ 19 ਜੁਲਾਈ 2022: ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ (Asian Games) ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਗਿਆ ਹੈ | ਏਸ਼ੀਆਈ ਖੇਡਾਂ ਅਗਲੇ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ। ਓਲੰਪਿਕ ਕੌਂਸਲ ਆਫ ਏਸ਼ੀਆ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ । ਪਹਿਲਾਂ  ਇਥੋਪੀਆਈ ਖੇਡਾਂ ਇਸ ਸਾਲ 10 ਤੋਂ 25 ਸਤੰਬਰ ਤੱਕ ਝੇਜਿਆਂਗ ਸੂਬੇ ਦੀ ਰਾਜਧਾਨੀ ਹਾਂਗਜ਼ੂ ਵਿੱਚ ਹੋਣੀਆਂ ਸਨ।

ਇਹ ਚੀਨ ਦੀ ਵਿੱਤੀ ਰਾਜਧਾਨੀ ਸ਼ੰਘਾਈ ਤੋਂ ਲਗਭਗ 175 ਕਿਲੋਮੀਟਰ ਦੂਰ ਹੈ। ਓਲੰਪਿਕ ਕੌਂਸਲ ਆਫ ਏਸ਼ੀਆ ਨੇ ਏਸ਼ੀਆਈ ਖੇਡਾਂ ਨੂੰ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਚੀਨ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਏਸ਼ੀਆਈ ਖੇਡਾਂ ਨੂੰ ਮੁਲਤਵੀ ਕੀਤਾ ਗਿਆ ਸੀ।