Site icon TheUnmute.com

ਸੂਬੇ ਦੇ ਸਥਾਈ ਵਿਕਾਸ ਨੂੰ ਯਕੀਨੀ ਬਣਾਉਣ ਲਈ ਨਵੀਆਂ ਕਾਢਾਂ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਲਈ 5 ਐਵਾਰਡ ਸ਼੍ਰੇਣੀਆਂ ਦਾ ਐਲਾਨ 

ਸੂਬੇ ਦੇ ਸਥਾਈ ਵਿਕਾਸ
ਚੰਡੀਗੜ੍ਹ, 15 ਸਤੰਬਰ 2021 : ਯੋਜਨਾਬੰਦੀ ਵਿਭਾਗ, ਪੰਜਾਬ ਵੱਲੋਂ ਯੂ.ਐਨ.ਡੀ.ਪੀਜ਼ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਕੋਆਰਡੀਨੇਸ਼ਨ ਸੈਂਟਰ (ਐਸ.ਡੀ.ਜੀ.ਸੀ.ਸੀ.) ਦੇ ਸਹਿਯੋਗ ਨਾਲ ਐਸ.ਡੀ.ਜੀ. ਐਕਸ਼ਨ ਐਵਾਰਡਜ਼ 2021 ਦਾ ਐਲਾਨ ਕੀਤਾ ਗਿਆ।
ਇਹ ਐਵਾਰਡ 5 ਖੇਤਰਾਂ ਜਿਵੇਂ ਕਿ ਸਰਕਾਰ, ਸਿਵਲ ਸੁਸਾਇਟੀ (ਐਨ.ਜੀ.ਓ.), ਅਕਾਦਮੀਆ, ਮੀਡੀਆ ਅਤੇ ਉਦਯੋਗ (ਕਾਰਪੋਰੇਟ) ਵਿੱਚ ਨਵੀਆਂ ਕਾਢਾਂ ਲਈ ਦਿੱਤੇ ਜਾਣੇ ਹਨ। ਇਹ ਐਵਾਰਡ ਸੂਬੇ ਦੇ ਸਥਾਈ ਵਿਕਾਸ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਜੀ. 2030 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੀਆਂ ਕਾਢਾਂ ਕਰਨ ਵਾਲੇ ਲੋਕਾਂ ਨੂੰ ਦਿੱਤੇ ਜਾਣਗੇ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਯੋਜਨਾਬੰਦੀ ਵਿਭਾਗ ਵੱਲੋਂ 18 ਸਤੰਬਰ, 2021 ਤੱਕ ਉਪਰੋਕਤ ਖੇਤਰਾਂ ਵਿੱਚ ਨਵੀਆਂ ਕਾਢਾਂ ਕਰਨ ਵਾਲਿਆਂ ਕੋਲੋਂ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਐਵਾਰਡਾਂ ਦੇ ਜੇਤੂਆਂ ਦਾ ਐਲਾਨ ਚੰਡੀਗੜ੍ਹ ਵਿੱਚ ਹੋਣ ਵਾਲੇ ਐਵਾਰਡ ਸਮਾਰੋਹ ਰਾਹੀਂ ਕੀਤਾ ਜਾਵੇਗਾ।
ਨਾਮਜ਼ਦਗੀ ਫਾਰਮ ਅਤੇ ਐਵਾਰਡ ਸ਼੍ਰੇਣੀਆਂ ਸਮੇਤ ਵਧੇਰੇ ਜਾਣਕਾਰੀ ਵੈਬਸਾਈਟ www.sdgcppb.in ‘ਤੇ ਉਪਲਬਧ ਹੈ।
Exit mobile version