Site icon TheUnmute.com

ਮਹਾਰਾਸ਼ਟਰ ਸਰਕਾਰ ਦੀ ਸ਼ਰਾਬ ਵਿਕਰੀ ਨੀਤੀ ਵਿਰੁੱਧ ਹੜਤਾਲ ਕਰਨਗੇ ਅੰਨਾ ਹਜ਼ਾਰੇ

Anna Hazare

ਚੰਡੀਗੜ੍ਹ 05 ਫਰਵਰੀ 2022: ਸਮਾਜ ਸੇਵੀ ਅੰਨਾ ਹਜ਼ਾਰੇ ਇੱਕ ਵਾਰ ਫਿਰ ਅੰਦੋਲਨ ਕਰਨ ਦੀ ਤਿਆਰੀ ‘ਚ ਹਨ । ਅੰਨਾ ਹਜ਼ਾਰੇ (Anna Hazare) ਨੇ ਆਪਣੇ ਪੱਤਰ ਵਿੱਚ ਚਿਤਾਵਨੀ ਦਿੱਤੀ ਹੈ ਕਿ ਉਹ ਸੂਬਾ ਸਰਕਾਰ ਦੇ ਇਸ ਫੈਸਲੇ ਵਿਰੁੱਧ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ।

ਦਰਅਸਲ ਮਹਾਰਾਸ਼ਟਰ ਸਰਕਾਰ ਨੇ ਰਾਜ ਵਿੱਚ ਸੁਪਰਮਾਰਕੀਟਾਂ, ਮਾਲਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਵਿੱਚ ਵਾਈਨ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਅੰਨਾ ਹਜ਼ਾਰੇ (Anna Hazare) ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਨ। ਉਸ ਦਾ ਸਪੱਸ਼ਟ ਮੰਨਣਾ ਹੈ ਕਿ ਇਸ ਨਾਲ ਮਹਾਰਾਸ਼ਟਰ ਵਿੱਚ ਸ਼ਰਾਬਬੰਦੀ ਵਧੇਗੀ। ਅੰਨਾ ਹਜ਼ਾਰੇ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਆਪਣੀ ਅਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਇਸ ਫੈਸਲੇ ‘ਤੋਂ ਨਾਰਾਜ਼ ਹੁੰਦਿਆਂ ਕਿਹਾ ਕਿਹਾ ਕਿ ਸਰਕਾਰ ਦਾ ਕੰਮ ਨਸ਼ਾ ਛੁਡਾਉਣ ਲਈ ਉਪਰਾਲੇ ਕਰਨਾ ਹੈ ਨਾ ਕਿ ਮਾਲੀਆ ਵਧਾਉਣ ਲਈ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ। ਉਨ੍ਹਾਂ ਕਿਹਾ ਸੀ ਕਿ ਮਹਾਂ ਵਿਕਾਸ ਅਗਾੜੀ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਵਿੱਚ ਨਸ਼ਾ ਜ਼ਰੂਰ ਵਧੇਗਾ। ਹੁਣ ਅੰਨਾ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਚੇਤਾਵਨੀ ਦੇ ਕੇ ਸਿੱਧੇ ਤੌਰ ‘ਤੇ ਠਾਕਰੇ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

Exit mobile version