ਅੰਕਿਤ ਸੇਰਸਾ

ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਅੱਜ ਅੰਕਿਤ ਤੇ ਸਚਿਨ ਭਿਵਾਨੀ ਦੀ ਅਦਾਲਤ ‘ਚ ਪੇਸ਼ੀ

ਚੰਡੀਗੜ੍ਹ 09 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਚ ਗ੍ਰਿਫਟਰਾਂ ਕੀਤੇ ਅੰਕਿਤ ਸੇਰਸਾ ਤੇ ਉਸਦੇ ਸਾਥੀ ਨੂੰ ਅੱਜ ਦਿੱਲੀ ਦੀ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਮੁਤਾਬਕ ਅੰਕਿਤ ਨੇ ਅੰਕਿਤ ਨੇ ਮੂਸੇਵਾਲਾ ‘ਤੇ ਨੇੜਿਓਂ ਫਾਇਰਿੰਗ ਕੀਤੀ ਸੀ | ਪੁਲਿਸ ਨੇ ਅੰਕਿਤ ਸੇਰਸਾ ਅਤੇ ਉਸਦੇ ਸਾਥੀ ਨੂੰ ਸਚਿਨ ਭਿਵਾਨੀ ਨੂੰ ਵੀ ਗ੍ਰਿਫਤਾਰ ਕੀਤਾ ਸੀ | ਪੁਲਿਸ ਨੇ ਇਨ੍ਹਾਂ ਕੋਲੋਂ ਕੁਝ ਹਥਿਆਰ ਅਤੇ ਮੋਬਾਈਲ ਸੈੱਟ ਵੀ ਬਰਾਮਦ ਕੀਤੇ ਸਨ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਮੁਤਾਬਕ ਸ਼ੂਟਰ ਅੰਕਿਤ ਨੇ ਮੂਸੇਵਾਲਾ ਦੇ ਕਤਲਕਾਂਡ ਵੇਲੇ ਪ੍ਰਿਯਵਰਤ ਫੌਜੀ ਦੇ ਨਾਲ ਕਾਰ ਵਿੱਚ ਮੌਜੂਦ ਸੀ। ਦੱਸ ਦੇਈਏ ਕਿ ਪੁਲਿਸ ਪ੍ਰਿਆਵਰਤ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਅੰਕਿਤ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

Scroll to Top