Site icon TheUnmute.com

ਅੰਗਦ ਬੇਦੀ ਨੇ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ ‘ਚ ਜਿੱਤਿਆ ਸੋਨ ਤਮਗਾ, ਆਪਣੇ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਕੀਤਾ ਸਮਰਪਿਤ

Angad Bedi

ਚੰਡੀਗੜ੍ਹ, 30 ਅਕਤੂਬਰ 2023: ਬਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਅੰਗਦ ਬੇਦੀ (Angad Bedi)  ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੇ ਹਨ। ਹਾਲ ‘ਚ ਹੀ ਅੰਗਦ ਬੇਦੀ ਦੇ ਪਿਤਾ ਮਹਾਨ ਸਾਬਕਾ ਸਪਿਨਰ ਬਿਸ਼ਨ ਸਿੰਘ ਬੇਦੀ ਅਕਾਲ ਚਲਾਣਾ ਕਰ ਗਏ ਸਨ | ਹੁਣ ਇਸੇ ਦੌਰਾਨ ਅਦਾਕਾਰ ਅੰਗਦ ਬੇਦੀ ਨੇ ਆਪਣੇ ਪਿਤਾ ਦੇ ਸਨਮਾਨ ਵਿੱਚ ਦੁਬਈ ਵਿੱਚ 400 ਮੀਟਰ ਦੌੜ ਵਿੱਚ ਹਿੱਸਾ ਲਿਆ ਹੈ। ਇਸ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ ਵਿੱਚ ਅੰਗਦ ਬੇਦੀ ਨੇ ਵੀ ਸੋਨ ਤਮਗਾ ਜਿੱਤਿਆ ਹੈ।

ਅੰਗਦ ਬੇਦੀ (Angad Bedi) ਨੇ ਦੁਬਈ ਵਿੱਚ ਕਰਵਾਏ ਗਏ ਓਪਨ ਇੰਟਰਨੈਸ਼ਨਲ ਮਾਸਟਰਜ਼ 2023 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਅੰਤਰਰਾਸ਼ਟਰੀ ਖੇਡ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਅੰਗਦ ਬੇਦੀ ਦੇ ਪਰਿਵਾਰ ਤੋਂ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਸਮੇਂ ਉਨ੍ਹਾਂ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਅੰਗਦ ਨੇ ਇਸ ਦੌੜ ‘ਚ ਨਾ ਸਿਰਫ ਹਿੱਸਾ ਲਿਆ ਹੈ। ਸਗੋਂ ਇਹ ਦੌੜ ਜਿੱਤ ਕੇ ਉਸ ਨੇ ਇਕ ਵਾਰ ਫਿਰ ਆਪਣੇ ਪਿਤਾ ਦਾ ਮਾਣ ਵਧਾਇਆ ਹੈ।

Exit mobile version