bjp

Andhra Pradesh: ਭਾਜਪਾ ਸਰਕਾਰ ਬਣੀ ਤਾਂ 50 ਰੁਪਏ ‘ਚ ਦੇਵਾਂਗੇ ਵਧੀਆ ‘ਸ਼ਰਾਬ’

ਚੰਡੀਗੜ੍ਹ 29 ਦਸੰਬਰ 2021: ਭਾਰਤੀ ਜਨਤਾ ਪਾਰਟੀ (BJP) ਨੇ ਆਂਧਰਾ ਪ੍ਰਦੇਸ਼ ਦੀਆਂ 2024 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ‘ਤੇ ਸੂਬੇ ਦੇ ਲੋਕਾਂ ਨੂੰ 50 ਰੁਪਏ ‘ਚ ਸ਼ਰਾਬ ਦੀ ਬੋਤਲ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੋਮੂ ਵੀਰਰਾਜੂ (Somu Virraju) ਨੇ ਮੰਗਲਵਾਰ ਨੂੰ ਇੱਕ ਜਨਤਕ ਸਭਾ ‘ਚ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ (Jagan Mohan Reddy) ਦੀ ਅਗਵਾਈ ਵਾਲੀ ਵਾਈਐਸਆਰ ਕਾਂਗਰਸ (YSR Congress government) ਸਰਕਾਰ ਅਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦੀ ਆਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਵਾਜਬ ਵਸੀਲੇ ਅਤੇ ਲੰਮੀ ਤੱਟ ਰੇਖਾ ਹੋਣ ਦੇ ਬਾਵਜੂਦ ਰਾਜਸੀ ਤਾਕਤਾਂ ਸੂਬੇ ਦਾ ਵਿਕਾਸ ਕਰਨ ਵਿੱਚ ਅਸਫ਼ਲ ਰਹੀਆਂ ਹਨ। ਰਾਜ ਵਿੱਚ ਸ਼ਰਾਬ ਦੀਆਂ ਉੱਚੀਆਂ ਕੀਮਤਾਂ ਦੇ ਅਸਿੱਧੇ ਸੰਦਰਭ ਵਿੱਚ ਸੋਮੂ ਵੀਰਰਾਜੂ (Somu Virraju) ਨੇ ਕਿਹਾ, “ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਰਾਜ ਵਿੱਚ ਇੱਕ ਕਰੋੜ ਲੋਕ (ਸ਼ਰਾਬ) ਪੀਂਦੇ ਹਨ। ਤੁਸੀਂ ਭਾਜਪਾ ਨੂੰ ਵੋਟ ਦਿਓ, ਅਸੀਂ ਤੁਹਾਨੂੰ 50 ਰੁਪਏ ‘ਚ ਵਧੀਆ ਸ਼ਰਾਬ ਦੇਵਾਂਗੇ।

ਸੂਬਾ ਸਰਕਾਰ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਲੋਕਾਂ ਨੂੰ ਦੱਸਿਆ ਕਿ ਇੱਕ ਮਹੀਨੇ ਵਿੱਚ ਇੱਕ ਔਸਤਨ ਵਿਅਕਤੀ 12,000 ਰੁਪਏ ਦੀ ਸ਼ਰਾਬ ਪੀਂਦਾ ਹੈ ਅਤੇ ਜਗਨ ਮੋਹਨ ਰੈਡੀ ਇਹ ਸਾਰਾ ਪੈਸਾ ਇਕੱਠਾ ਕਰਕੇ ਸਕੀਮਾਂ ਦੇ ਨਾਂ ‘ਤੇ ਵਾਪਸ ਕਰ ਰਿਹਾ ਹੈ। ਵੀਰਾਰਾਜੂ ਨੇ ਕਿਹਾ ਕਿ ਭਾਜਪਾ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਲਈ ਦ੍ਰਿੜ ਹੈ ਅਤੇ ਜੇਕਰ ਉਹ ਰਾਜ ਜਿੱਤਦੀ ਹੈ ਤਾਂ ਤਿੰਨ ਸਾਲਾਂ ਵਿੱਚ ਇਸ ਦਾ ਵਿਕਾਸ ਕਰੇਗੀ।

Scroll to Top