Samyukt Kisan Morcha

ਸੰਯੁਕਤ ਕਿਸਾਨ ਮੋਰਚਾ ਵਲੋਂ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅਣਮਿਥੇ ਸਮੇਂ ਲਈ ਚੱਕਾ ਜਾਮ

ਚੰਡੀਗੜ੍ਹ 30 ਸਤੰਬਰ 2022: ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਗੈਰ ਰਾਜਨੀਤਕ ਵਲੋਂ ਅੱਜ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਚ ਸੜਕੀ ਆਵਾਜਾਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਅੱਜ ਵੱਡੀ ਗਿਣਤੀ ‘ਚ ਇਕੱਠੇ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਥੱਲੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਧਾਰੀਵਾਲ ਬਾਈਪਾਸ ਤੇ ਸੂਬਾ ਸਰਕਾਰ ਦੇ ਖਿਲਾਫ ਆਪਣੀਆਂ ਮੰਗਾ ਨੂੰ ਲੈਕੇ ਚੱਕਾ ਜਾਮ ਕਰ ਧਰਨਾ ਲਗਾਇਆ ਗਿਆ ਹੈ |

ਉਥੇ ਹੀ ਹਾਈਵੇ ਨੂੰ ਪੂਰਨ ਤੌਰ ‘ਤੇ ਬੰਦ ਕਰ ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁਦੇ ਕਿ ਉਹ ਆਮ ਜਨਤਾ ਨੂੰ ਤੰਗ ਪਰੇਸ਼ਾਨ ਕਰਨ ਲੇਕਿਨ ਉਹ ਆਪਣੀਆਂ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ ਲੇਕਿਨ ਸਰਕਾਰ ਉਹਨਾਂ ਦੀਆ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ |

ਇਸਦੇ ਚੱਲਦਿਆਂ ਉਹ ਮਜਬੂਰੀ ਵਸ਼ ਅੱਜ ਇਹ ਧਰਨਾ ਲਗਾ ਰਹੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਗੰਨੇ ਦੇ ਭਾਅ ਅਤੇ ਬਕਾਇਆ ਪੇਮੈਂਟ ਇਸ ਦੇ ਨਾਲ ਹੀ ਜੋ ਹੁਣ ਝੋਨੇ ਦੀ ਜੋ ਫ਼ਸਲ ਪੂਰੇ ਪੰਜਾਬ ‘ਚ ਵਾਇਰਸ ਨਾਲ ਖ਼ਰਾਬ ਹੋਈ ਹੈ ਅਤੇ ਹੋਰਨਾਂ ਕਿਸਾਨੀ ਵਰਗ ਨਾਲ ਜੁੜੀਆਂ ਮੰਗਾ ਦੇ ਨਾਲ ਨਾਲ ਜੋ ਅੱਜ ਪੰਜਾਬ ਦਾ ਨੌਜਵਾਨ ਜੋ ਕਿਸਾਨ ਦੇ ਧੀ ਪੁੱਤ ਹਨ, ਉਹ ਬੇਰੋਜ਼ਗਾਰ ਹਨ ਉਹਨਾਂ ਬਾਰੇ ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਹ ਪੂਰਾ ਕਰੇ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਅਣਮਿਥੇ ਸਮੇਂ ਲਈ ਚੱਕਾ ਜਾਮ ਕੀਤਾ ਹੈ ਅਤੇ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਉਹਨਾਂ ਦੀਆ ਮੰਗਾਂ ਨਾ ਪੁਰੀਆ ਕੀਤੀਆਂ ਉਹਨਾਂ ਵਲੋਂ ਦਿਨ ਰਾਤ ਇਹ ਮੋਰਚਾ ਜਾਰੀ ਰਹੇਗਾ |

Scroll to Top