Site icon TheUnmute.com

ਕੇਂਦਰ ਸਰਕਾਰ ਵੱਲੋਂ LPG ਸਿਲੰਡਰਾਂ ਦੀ ਸਬਸਿਡੀ ਦੀ ਰਕਮ ‘ਚ 100 ਰੁਪਏ ਦਾ ਵਾਧਾ

LPG cylinders

ਚੰਡੀਗੜ੍ਹ, 04 ਅਕਤੂਬਰ 2023: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਦੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਐਲਪੀਜੀ ਸਿਲੰਡਰ ( LPG cylinders) ਕਰ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੇ ਫੈਸਲਿਆਂ ‘ਤੇ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਖਿਆ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਹੋਈ। ਰਕਸ਼ਾ ਬੰਧਨ ਦੇ ਮੌਕੇ ‘ਤੇ ਗੈਸ ਸਿਲੰਡਰ (LPG cylinders) ਦੀ ਕੀਮਤ ‘ਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ, ਅੱਜ ਤੋਂ ਲਾਭਪਾਤਰੀਆਂ ਲਈ ਸਬਸਿਡੀ ਉੱਜਵਲਾ ਸਕੀਮ 200 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਜਾ ਰਹੀ ਹੈ।

Exit mobile version