Site icon TheUnmute.com

ਜਲੰਧਰ ‘ਚ ਬੇਅਦਬੀ ਦੀ ਘਟਨਾ ਆਈ ਸਾਹਮਣੇ, ਨਹਿਰ ਦੇ ਕੰਢੇ ਗੁਟਕਾ ਸਾਹਿਬ ਦੇ ਮਿਲੇ ਅੰਗ

Kala Sanghiyan Road

ਚੰਡੀਗੜ੍ਹ 05 ਫਰਵਰੀ 2022: ਸੂਬੇ ‘ਚ ਬੇਅਦਬੀ ਦੀਆਂ ਘਟਨਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਪੰਜਾਬ (Punjab)  ‘ਚ ਵੱਖ ਵੱਖ ਥਾਵਾਂ ‘ਤੇ ਧਾਰਮਿਕ ਗ੍ਰੰਥਾਂ ਤੇ ਧਾਰਮਿਕ ਸਥਾਨਾਂ ‘ਤੇ ਬੇਅਦਬੀ ਦੀਆਂ ਘਟਨਾ ਸਾਹਮਣੇ ਆਈਆਂ | ਹੁਣ ਸਥਾਨਕ ਕਾਲਾ ਸੰਘਿਆਂ ਰੋਡ ’ਤੇ ਪੈਂਦੇ ਕੋਟ ਸਦੀਕ ਨੇੜੇ ਨਹਿਰ ਦੇ ਕੋਲ ਗੁਟਕਾ ਸਾਹਿਬ ਦੇ ਬੇਅਦਬੀ ਕੀਤੇ ਅੰਗ ਮਿਲੇ। ਘਟਨਾ ਦੀ ਸੂਚਨਾ ਮਿਲਣ ’ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ’ਤੇ ਪੁੱਜੇ ਅਤੇ ਏ. ਸੀ. ਪੀ. ਵੈਸਟ ਵਰਿਆਮ ਸਿੰਘ ਭਾਰੀ ਪੁਲਸ (Police) ਫੋਰਸ ਨਾਲ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਤਰਲੋਕ ਸਿੰਘ ਘਾਹ ਮੰਡੀ ਨੇ ਦੱਸਿਆ ਕਿ ਸੈਰ ਕਰਨ ਲਈ ਨਹਿਰ ’ਤੇ ਗਏ ਸਨ, ਇਸ ਚੱਲਦੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਗੁਟਕਾ ਸਾਹਿਬ ਦੇ ਬੇਅਦਬੀ ਕੀਤੇ ਅੰਗਾਂ ’ਤੇ ਪਈ। ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਏ. ਸੀ. ਪੀ. ਵਰਿਆਮ ਸਿੰਘ ਅਤੇ ਪੁਲਸ ਡਵੀਜ਼ਨ ਨੰਬਰ 5 ਦੇ ਇਸਪੈਕਟਰ ਗੁਰਵਿੰਦਰ ਸਿੰਘ ਮੌਕੇ ’ਤੇ ਪੁੱਜੇ। ਇਸ ਮੌਕੇ ਇਕੱਤਰ ਸਿੱਖ ਜਥੇਬੰਦੀਆਂ ਦੀ ਮੰਗ ’ਤੇ ਘਟਨਾ ਵਾਲੀ ਥਾਂ ’ਤੇ ਜਾਂਚ ਕੀਤੀ ਗਈ।

ਇਸ ਦੌਰਾਨ ਘਟਨਾ ਸਥਾਨ ਤੋਂ ਮਿਲੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਟ ਸਦੀਕ (Kot Sadiq) ਵਿਖੇ ਲਿਆਂਦਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਆਏ ਦਿਨ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾ ਵਾਪਰ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਏ. ਸੀ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਹਰਿਦਰ ਸਿੰਘ ਘੁੰਮਣ ਦੀ ਸ਼ਿਕਾਇਤ ’ਤੇ ਪੁਲਸ (Police) ਵੱਲੋਂ ਅਣਪਛਾਤਿਆਂ ਖਿਲਾਫ ਧਾਰਾ 295 ਏ ਅਧੀਨ ਪੁਲਸ ਡਿਵੀਜ਼ਨ ਪੰਜ ਵਿਖੇ ਕੇਸ ਦਰਜ ਕਰ ਲਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਨੇ ਦੱਸਿਆ ਕਿ ਵਾਪਰੀ ਇਸ ਮੰਦਭਾਗੀ ਘਟਨਾ ਸਬੰਧੀ ਪਸ਼ਚਾਤਾਪ ਕਰਨ ਲਈ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਵਿੱਕੀ ਖ਼ਾਲਸਾ, ਬਲਦੇਵ ਸਿਘ ਗਤਕਾ ਮਾਸਟਰ, ਸਿਮਰਨ ਬੰਟੀ, ਪ੍ਰੀਤਮ ਸਿਘ ਬੰਟੀ, ਸਤਨਾਮ ਸਿਘ, ਨਿਰਮਲ ਸਿਘ ਹਰਚੰਦ ਸਿਘ ਆਦਿ ਹਾਜ਼ਰ ਸਨ।

Exit mobile version