ਚੰਡੀਗੜ੍ਹ, 24 ਫਰਵਰੀ 2024: 21 ਫਰਵਰੀ ਨੂੰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਡਟੇ ਹੋਈ ਸਨ, ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਵਿਚਾਲੇ ਝੜੱਪ ਹੋ ਗਈ | ਇਸ ਦੌਰਾਨ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ (Shubhakaran Singh) ਦੀ ਮੌਤ ਹੋ ਗਈ ਸੀ। ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਜਿਥੇ ਕਿਸਾਨ ਆਗੂਆਂ ਵੱਲੋਂ ਸ਼ੁੱਭਕਰਨ ਸਿੰਘ ਨੂੰ ਇਨਸਾਫ਼ ਮਿਲਣ ਤੱਕ ਸਸਕਾਰ ਨਾ ਕਰਨ ਦੀ ਗੱਲ ਆਖੀ ਹੈ |
ਬੀਤੀ ਰਾਤ ਸ਼ੁੱਭਕਰਨ (Shubhakaran Singh) ਦੀ ਮਾਂ ਵੀਰਪਾਲ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਉਨ੍ਹਾਂ ਦੇ ਪੁੱਤ ਦਾ ਸਸਕਾਰ ਕੀਤਾ ਜਾਵੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਦਾ ਆਖ਼ਰੀ ਵਾਰ ਮੂੰਹ ਵੇਖਣ ਲਈ ਪਟਿਆਲਾ ਦੇ ਰਜਿੰਦਰ ਹਸਪਤਾਲ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ 12-13 ਸਾਲਾ ਪਹਿਲਾਂ ਉਸਦਾ ਤਲਾਕ ਹੋ ਗਿਆ ਸੀ ਤੇ ਹੁਣ ਉਹ ਅਲੱਗ ਰਹਿ ਰਹੀ ਸੀ। ਪਰ ਫੇਰ ਵੀ ਉਸਦੀ ਫ਼ੋਨ ’ਤੇ ਆਪਣੇ ਪੁੱਤ ਸ਼ੁੱਭਕਰਨ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਉਸਨੇ ਕਿਹਾ ਕਿ ਉਸਦੇ ਘਰਵਾਲਾ ਅਤੇ ਰਿਸ਼ਤੇਦਾਰ ਪੈਸਿਆਂ ਦੇ ਲਾਲਚ ’ਚ ਪੁੱਤ ਦੀ ਲਾਸ਼ ਰੋਲ਼ ਰਹੇ ਹਨ। ਵੀਰਪਾਲ ਕੌਰ ਅਤੇ ਉਸਦੀ ਨਾਨੀ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਸ਼ੁੱਭਕਰਨ ਸਿੰਘ ਦਾ ਸਸਕਾਰ ਕਰਵਾ ਦਿੱਤਾ ਜਾਵੇ ਤਾਂ ਜੋ ਉਸਦੇ ਪੁੱਤ ਦੀ ਮਿੱਲੀ ਨਾਲ ਰੁਲ਼ੇ |
ਦੂਜੇ ਪਾਸੇ ਹੁਣ ਸ਼ੁੱਭਕਰਨ ਸਿੰਘ ਦੀ ਦਾਦੀ ਅਤੇ ਭੈਣ ਦਾ ਵੀ ਬਿਆਨ ਸਾਹਮਣੇ ਆਇਆ ਹੈ, ਸ਼ੁੱਭਕਰਨ ਸਿੰਘ ਦੀ ਦਾਦੀ ਅਤੇ ਭੈਣ ਨੇ ਭੈਣ ਨੇ ਕਿਹਾ ਕਿ ਉਹ ਮੇਰੀ ਮਾਂ ਨਹੀਂ ਹੈ। ਜਦੋਂ ਅਸੀਂ ਛੋਟੇ-ਛੋਟੇ ਸੀ, ਉਹ ਸਾਨੂੰ ਛੱਡ ਕੇ ਚੱਲੀ ਗਈ। ਸ਼ੁੱਭਕਰਨ ਸਿੰਘ ਦੀ ਭੈਣ ਦਾ ਕਹਿਣਾ ਹੈ ਕਿ ਮੈਨੂੰ ਤਾਂ ਉਨ੍ਹਾਂ ਨੇ ਕਦੇ ਵੇਖਿਆ ਨਹੀਂ ਅਤੇ ਨਾ ਹੀ ਪਾਲਿਆ । ਹੁਣ ਉਹ ਕਹਿ ਰਹੀ ਹੈ ਕਿ ਅਸੀਂ ਉਸਦੇ ਬੱਚੇ ਹਾਂ । ਮੇਰੀ ਉਨ੍ਹਾਂ ਨਾਲ ਕਦੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਕਦੇ ਫੋਨ ‘ਤੇ ਗੱਲ ਹੁੰਦੀ ਸੀ।
ਸ਼ੁੱਭਕਰਨ ਸਿੰਘ ਦੀ ਦਾਦੀ ਦਾ ਕਹਿਣਾ ਹੈ ਕਿ ਉਸਦਾ ਤਲਾਕ ਹੋਇਆ ਨੂੰ 17 ਸਾਲ ਹੋ ਗਏ ਹਨ। ਸਾਡੇ ਪਰਿਵਾਰ ਨਾਲ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ । ਉਸਨੇ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਉਸ ਦੇ ਬੱਚੇ ਵੀ ਹਨ। ਬੱਚੇ ਉਸ ਦੇ ਬਹੁਤ ਛੋਟੇ ਸਨ, ਜਦੋਂ ਛੱਡ ਕੇ ਚੱਲੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ੁੱਭਕਰਨ ਸਿੰਘ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਸ ਦਾ ਸਸਕਾਰ ਨਹੀਂ ਹੋਵੇਗਾ। ਸ਼ੁੱਭਕਰਨ ਸਿੰਘ ਦੇ ਪਿਓ ਚਰਨਜੀਤ ਨੇ ਵੀ ਕਿਹਾ ਕਿ ਉਸ ਦੀ ਘਰਵਾਲੀ ਨਾਲ 17 ਸਾਲ ਪਹਿਲਾਂ ਬਠਿੰਡਾ ਵਿਚ ਤਲਾਕ ਹੋਇਆ ਹੈ। ਉਹ ਉਦੋਂ ਤੋਂ ਕਦੇ ਵਾਪਸ ਮੁੜ ਕੇ ਪਿੰਡ ਨਹੀਂ ਆਈ।