ਚੰਡੀਗੜ੍ਹ 27 ਫਰਵਰੀ 2023: ਪੰਜਾਬ ਦੀ ਸੰਗਰੂਰ ਜੇਲ੍ਹ (Sangrur Jail) ਵਿੱਚ ਐਚਆਈਵੀ ਪਾਜ਼ੇਟਿਵ ਕੈਦੀ ਵੱਲੋਂ ਜੇਲ੍ਹ ਵਾਰਡਨ ’ਤੇ ਤਿੱਖੇ ਚਮਚੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ 1 ‘ਚ 3 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਅਨੁਸਾਰ 3 ਦੋਸ਼ੀ ਜੇਲ੍ਹ ਵਿੱਚ ਬੰਦ ਹਨ। ਲਛਮਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਾਰਡ ਨੰਬਰ 7 ਵਿੱਚ ਗਿਆ ਤਾਂ ਤਿੰਨ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਲਛਮਣ ਸਿੰਘ ਅਨੁਸਾਰ ਉਨ੍ਹਾਂ ਨੇ ਕੈਦੀ ਨੂੰ ਹੇਠਾਂ ਸੁੱਟ ਦਿੱਤਾ ਅਤੇ ਭਾਰੀ ਚੀਜ਼ ਉਸ ਦੇ ਚਿਹਰੇ ਅਤੇ ਗਰਦਨ ‘ਤੇ ਲੱਗੀ। ਰੌਲਾ ਪਾਉਣ ‘ਤੇ ਹੋਰ ਸੁਰੱਖਿਆ ਕਰਮੀਆਂ ਨੇ ਉਸ ਦੀ ਜਾਨ ਬਚਾਈ। ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਰਵੀ ਕੁਮਾਰ, ਸਾਹਿਲ ਕੁਮਾਰ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ 1 ਸੰਗਰੂਰ ਵਿਖੇ ਕੇਸ ਦਰਜ ਕਰ ਲਿਆ ਹੈ।