July 1, 2024 12:21 am
DSP Gurinder

Jagraon: DSP ਗੁਰਿੰਦਰ ਸਿੰਘ ਬੱਲ ਖ਼ਿਲਾਫ਼ 17 ਸਾਲ ਬਾਅਦ FIR ਹੋਈ ਦਰਜ਼

ਚੰਡੀਗੜ੍ਹ 12 ਦਸੰਬਰ 2021: ਜਗਰਾਓਂ ਵਿਖੇ 17 ਪਹਿਲਾਂ ਸਾਲ 2005 ਵਿੱਚ ਰਿਸ਼ਤੇਦਾਰ ਮੁਟਿਆਰ ਵੱਲੋਂ ਘਰ ਵਿੱਚ ਹੀ ਫਾਹਾ ਲੈ ਲੈਣ ਦੇ ਮਾਮਲੇ ਵਿਚ ਉਸ ਸਮੇਂ ਦੀ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਮੁਕੱਦਮਾ ਦਰਜ ਕੀਤਾ ।ਇਸ ਕਤਲ ਮਾਮਲੇ ਵਿੱਚ ਮਾਂ, ਧੀ ਅਤੇ ਪੁੱਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਭਵਾਨੀਗੜ੍ਹ ਦੇ ਡੀ.ਐੱਸ.ਪੀ ਗੁਰਿੰਦਰ ਸਿੰਘ ਬੱਲ,ਪੰਚ ਅਤੇ ਸਮੇਂ ਦੇ ਇਕ ਥਾਣੇਦਾਰ ਖ਼ਿਲਾਫ਼ ਜਗਰਾਓਂ ਪੁਲਿਸ ਨੇ 17 ਵਰ੍ਹਿਆਂ ਬਾਅਦ ਅੱਜ ਮੁਕੱਦਮਾ ਦਰਜ ਕਰ ਲਿਆ ਹੈ |ਕੱਲ ਬੀਤੇ ਦਿਨ ਪੁਲਿਸ ਤਸ਼ੱਦਦ ਦਾ ਸ਼ਿਕਾਰ ਮੰਜੇ ‘ਤੇ ਪਈ ਮੁਟਿਆਰ ਦਾ ਦੇਹਾਂਤ ਹੋ ਗਿਆ, ਇਸਦੇ ਵਿਰੋਧ ਵਿੱਚ ਪੀੜਤ ਪਰਿਵਾਰ ਸਮੇਤ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਸੀ, ਉਸ ਤੋਂ ਬਾਅਦ ਜਗਰਾਓਂ ਪੁਲਿਸ ਵਲੋਂ ਇਹ ਮੁਕੱਦਮਾ ਕੱਲ ਦਰਜ ਕਰ ਲਿਆ ਗਿਆ |
ਇਸੇ ਮਾਮਲੇ ਵਿਚ ਇਕਬਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਜਗਰਾਓਂ ਨੇ ਥਾਣਾ ਸਿਟੀ ਦੇ ਉਸ ਸਮੇਂ ਦੇ ਐੱਸ.ਐੱਚ.ਓ ਗੁਰਿੰਦਰ ਸਿੰਘ ਬੱਲ ਜੋ ਇਸ ਸਮੇਂ ਭਵਾਨੀਗੜ੍ਹ ਡੀਐੱਸਪੀ ਲੱਗੇ ਹੋਏ ਹਨ ਅਤੇ ਉਸ ਸਮੇਂ ਦੇ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ ਰਾਜਬੀਰ ਸਿੰਘ ਤੇ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਵੱਲੋਂ 15 ਜੁਲਾਈ 2005 ਵਿੱਚ ਉਨ੍ਹਾਂ ਦੀ ਮਾਤਾ ਅਤੇ ਭੈਣ ਨੂੰ ਘਰੋਂ ਚੁੱਕ ਲਿਆ ਗਿਆ।ਦਸਿਆ ਜਾ ਰਿਹਾ ਹੈ ਕਿ ਥਾਣਾ ਸਿਟੀ ਜਗਰਾਓਂ ਲਿਆ ਕੇ ਉਕਤ ਅਧਿਕਾਰੀਆਂ ਨੇ ਉਸ ਦੀ ਮਾਤਾ ਅਤੇ ਭੈਣ ਦੀ ਕੁੱਟਮਾਰ ਕੀਤੀ ਤੇ ਸ਼ਰਾਬੀ ਹਾਲਤ ਵਿੱਚ ਕਰੰਟ ਵੀ ਲਾਇਆ ਗਿਆ ।

ਇਸ ਦੌਰਾਨ ਵੀ ਥਾਣਾ ਮੁਖੀ ਵੱਲੋਂ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਦਿਆਂ ਕੁੱਟਮਾਰ ਕੀਤੀ ਅਤੇ ਅਗਲੇ ਦਿਨ ਕੋਠੇ ਸ਼ੇਰਜੰਗ ਦੇ ਸਰਪੰਚ ਹਰਜੀਤ ਸਿੰਘ ਰਾਹੀਂ ਗ੍ਰਿਫਤਾਰੀ ਦਿਖਾ ਕੇ ਜੇਲ੍ਹ ਭੇਜ ਦਿੱਤਾ ਸੀ। ਪੁਲਿਸ ਵਲੋਂ ਕੀਤੇ ਇਸ ਅੰਨ੍ਹੇ ਤਸ਼ੱਦਦ ਵਿਚ ਉਸ ਦੀ ਭੈਣ ਕੁਲਵੰਤ ਕੌਰ ਜਿਸ ਦੀ ਉਮਰ ਉਸ ਸਮੇਂ 19 ਵਰ੍ਹਿਆਂ ਦੀ ਸੀ, ਸਰੀਰਕ ਤੌਰ ‘ਤੇ ਅਪਾਹਜ ਹੋ ਗਈ ਅਤੇ ਉਦੋਂ ਤੋਂ ਹੀ ਮੰਜੇ ‘ਤੇ ਸੀ।