Bhatpara

ਪੱਛਮੀ ਬੰਗਾਲ ‘ਚ ਰੇਲਵੇ ਟਰੈਕ ਨੇੜੇ ਹੋਇਆ ਧਮਾਕਾ, ਇੱਕ ਬੱਚੇ ਦੀ ਮੌਤ, ਇੱਕ ਜ਼ਿੰਦਾ ਬੰਬ ਬਰਾਮਦ

ਚੰਡੀਗੜ੍ਹ 25 ਅਕਤੂਬਰ 2022: ਪੱਛਮੀ ਬੰਗਾਲ ਦੇ ਭਾਟਪਾੜਾ (Bhatpara) ‘ਚ ਰੇਲਵੇ ਟਰੈਕ ਨੇੜੇ ਧਮਾਕਾ ਹੋਣ ਕਾਰਨ ਇੱਕ ਬੱਚੇ ਦੀ ਮੌਤ ਦੀ ਖ਼ਬਰ ਹੈ, ਜਦਕਿ ਇੱਕ ਬੱਚਾ ਅਤੇ ਇਕ ਔਰਤ ਜ਼ਖਮੀ ਹੋ ਹੋ ਗਈ ਹੈ । ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇਸਦੇ ਨਾਲ ਹੀ ਘਟਨਾ ਸਥਾਨ ‘ਤੇ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਪਹੁੰਚਿਆ ਹੈ |

ਘਟਨਾ ਦੀ ਜਾਣਕਾਰੀ ਦਿੰਦਿਆਂ ਉੱਤਰੀ ਖੇਤਰ ਬੈਰਕਪੁਰ ਦੇ ਡੀਸੀ ਐੱਸ ਪਾਂਡੇ ਨੇ ਦੱਸਿਆ ਕਿ ਜ਼ਖਮੀ ਔਰਤ ਅਤੇ ਬੱਚੇ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੰਬ ਨਿਰੋਧਕ ਟੀਮ ਨੂੰ ਜਾਂਚ ਲਈ ਮੌਕੇ ‘ਤੇ ਬੁਲਾਇਆ ਗਿਆ। ਉਨ੍ਹਾਂ ਕਿਹਾ ਜਾਂਚ ਦੌਰਾਨ ਇੱਕ ਜ਼ਿੰਦਾ ਬੰਬ ਮਿਲਿਆ ਹੈ। ਫਿਲਹਾਲ ਪੂਰੀ ਘਟਨਾ ਦੀ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Scroll to Top