ਲੁਧਿਆਣਾ 07 ਨਵੰਬਰ 2022: ਲੁਧਿਆਣਾ ਦੇ ਪ੍ਰਤਾਪ ਚੌਕ (Pratap Chowk) ਨਜ਼ਦੀਕ ਸਕੂਟਰੀ ‘ਤੇ ਸਵਾਰ ਇਕ ਬਜ਼ੁਰਗ ਮਹਿਲਾ ਦੀ ਟਿੱਪਰ ਦੀ ਚਪੇਟ ‘ਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਟਿੱਪਰ ਨੂੰ ਛੱਡ ਕੇ ਫ਼ਰਾਰ ਹੋ ਗਿਆ ਹੈ । ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਟਿੱਪਰ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਸਕੂਟਰੀ ‘ਤੇ ਸਵਾਰ ਹੋ ਕੇ ਪ੍ਰਤਾਪ ਚੌਕ (Pratap Chowk) ਦੇ ਕੋਲੋਂ ਨਿਕਲ ਰਹੇ ਸਨ, ਇਸ ਦੌਰਾਨ ਉੱਥੋਂ ਲੰਘ ਰਹੇ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਪਹੁੰਚੇ ਅਮਨਦੀਪ ਸਿੰਘ ਬਰਾੜ (ਇੰਚਾਰਜ, ਥਾਣਾ ਡਿਵੀਜ਼ਨ ਨੰਬਰ 6) ਨੇ ਦੱਸਿਆ ਕਿ ਟਿੱਪਰ ਦੀ ਚਪੇਟ ‘ਚ ਆਉਣ ਨਾਲ ਮਹਿਲਾ ਦੀ ਮੌਤ ਹੋ ਗਈ ਹੈ ਅਤੇ ਡਰਾਈਵਰ ਮੌਕੇ ਤੋਂ ਟਿੱਪਰ ਛੱਡ ਕੇ ਫ਼ਰਾਰ ਹੋ ਗਿਆ | ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।