Site icon TheUnmute.com

ਪਾਕਿਸਤਾਨ ਦੇ ਬਲੋਚਿਸਤਾਨ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਹਮਲਾ, 23 ਜਣਿਆਂ ਦੀ ਗਈ ਜਾਨ

Balochistan

ਚੰਡੀਗੜ੍ਹ, 26 ਅਗਸਤ 2024: ਪਾਕਿਸਤਾਨ ਦੇ ਬਲੋਚਿਸਤਾਨ (Balochistan) ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ | ਜਿੱਥੇ ਕੁਝ ਹਮਲਾਵਰਾਂ ਵੱਲੋਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕਰ ਦਿੱਤੀ ਹੈ | ਇਸ ਘਟਨਾ ‘ਚ ਬੱਸ ‘ਚ ਸਵਾਰ 23 ਯਾਤਰੀਆਂ ਦੀ ਜਾਨ ਚਲੀ ਗਈ |

ਮੀਡੀਆ ਰਿਪੋਰਟਾਂ ‘ਚ ਕਿਹਾ ਜੀ ਰਿਹਾ ਹੈ ਕਿ ਹਥਿਆਰਬੰਦ ਵਿਅਕਤੀਆਂ ਨੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਲਿਆ ਅਤੇ ਉਨ੍ਹਾਂ ਦੀ ਪਛਾਣ ਪੁੱਛੀ, ਫਿਰ ਉਨ੍ਹਾਂ ਨੇ ਘੱਟੋ-ਘੱਟ 23 ਜਣਿਆਂ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਬਲੋਚਿਸਤਾਨ (Balochistan) ਦੇ ਮੁਸਾਖੇਲ ਜ਼ਿਲ੍ਹੇ ਦੀ ਹੈ, ਇਸ ਹਮਲੇ ‘ਚ ਸਾਰੇ ਮ੍ਰਿਤਕ ਪੰਜਾਬ ਸੂਬੇ ਦੇ ਦੱਸੇ ਜਾ ਰਹੇ ਹਨ।

ਮੀਡੀਆ ਦੀਆਂ ਖਬਰਾਂ ਮੁਤਾਬਕ ਹਮਲਾਵਰਾਂ ਨੇ 10 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਹਸਪਤਾਲ ਪਹੁੰਚਾਇਆ। ਬਲੋਚਿਸਤਾਨ (Pakistan) ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਅ.ਤਿ.ਵਾ.ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

Exit mobile version