July 1, 2024 1:00 am
Kanjhawala

ਦੇਸ਼ ‘ਚ ਜਨਤਾ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ: ਕੇਜਰੀਵਾਲ

ਚੰਡੀਗੜ੍ਹ 10 ਅਗਸਤ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੁਫ਼ਤ ਸਹੂਲਤਾਂ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇਹ ਕਿਹਾ ਗਿਆ ਕਿ ਜਨਤਾ ਨੂੰ ਮੁਫਤ ਸਹੂਲਤਾਂ ਦੇ ਕੇ ਦੇਸ਼ ਦਾ ਕਰਦਾਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰੇਗਾ | ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਟੈਕਸ ਦੇਣ ਵਾਲਾ ਆਪਣੇ ਆਪ ਨੂੰ ਉਸ ਵੇਲੇ ਠੱਗਿਆ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਟੈਕਸ ਲੈ ਕੇ ਆਪਣੇ ਕਰੀਬੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਰਦਾਤਾ ਸੋਚਦਾ ਹੈ ਕਿ ਟੈਕਸ ਦੇਣ ਤੋਂ ਬਾਅਦ ਵੀ ਦੇਸ਼ ਭਰ ‘ਚ ਖਾਣ ਵਾਲੀਆਂ ਚੀਜ਼ਾਂ ‘ਤੇ ਟੈਕਸ ਲਗਾ ਦਿੱਤਾ ਹੈ |

ਉਨ੍ਹਾਂ ਕਿਹਾ ਜਦੋਂ ਟੈਕਸ ਲੈ ਕੇ ਵੱਡੇ ਵੱਡੇ ਵਪਾਰੀਆਂ ਨੂੰ ਟੈਕਸ ‘ਚ ਛੋਟ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਕਰਦਾਤਾ ਠੱਗਿਆ ਮਹਿਸੂਸ ਕਰਦਾ ਹੈ | ਉਨ੍ਹਾਂ ਕਿਹਾ ਕਰਦਾਤਾ ਨਾਲ ਉਦੋਂ ਧੋਖਾ ਨਹੀਂ ਹੁੰਦਾ ਜਦੋਂ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਆਪਣੇ ਕਰੀਬੀਆਂ ਦੇ 10 ਲੱਖ ਕਰੋੜ ਦੇ ਕਰਜ਼ੇ ਮੁਆਫ਼ ਨਾ ਕੀਤੇ ਜਾਂਦੇ ਤਾਂ ਦੇਸ਼ ਘਾਟੇ ‘ਚ ਨਹੀਂ ਜਾਂਦਾ |

ਉਨ੍ਹਾਂ ਕਿਹਾ ਕਿ ਦੇਸ਼ ‘ਚ ਰੈਫਰੈਂਡਮ ਕਰਵਾਇਆ ਜਾਵੇ ਕਿ ਸਰਕਾਰੀ ਪੈਸਾ ਇਕ ਪਰਿਵਾਰ ਲਈ ਖਰਚ ਹੋਵੇ ਜਾਂ ਫਿਰ ਦੇਸ਼ ਦੇ ਆਮ ਨਾਗਰਿਕਾਂ ਲਈ ਵਰਤਿਆ ਜਾਵੇ | ਉਨ੍ਹਾਂ ਕਿਹਾ ਮੁਫ਼ਤ ਸੁਵਿਧਾ ਨੂੰ ਲੈ ਕੇ ਦੇਸ਼ ‘ਚ ਇਕ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਦੇਸ਼ ਨੂੰ ਨੁਕਸਾਨ ਹੋਵੇਗਾ |