Site icon TheUnmute.com

ਪਿੰਡ ਕਾਹਲਵਾਂ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਸਿੱਕਮ ‘ਚ ਡਿਊਟੀ ਦੌਰਾਨ ਮੌਤ

army soldier

ਚੰਡੀਗੜ੍ਹ, 20 ਫਰਵਰੀ 2024: ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਕਾਹਲਵਾਂ ਦੇ ਰਹਿਣ ਵਾਲੇ ਫੌਜੀ ਜਵਾਨ (army soldier) ਦੀ ਡਿਊਟੀ ਦੌਰਾਨ ਮੌਤ ਹੋ ਗਈ। ਫੌਜੀ ਜਵਾਨ ਦੀ ਪਛਾਣ ਕਾਫਲ ਮਸੀਹ ਪੁੱਤਰ ਜੈਮਸ ਮਸੀਹ ਵਜੋਂ ਹੋਈ ਹੈ। ਕਾਫਲ ਮਸੀਹ ਕਰੀਬ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਸਿੱਕਮ ਵਿੱਚ ਤਾਇਨਾਤ ਸੀ।

ਮ੍ਰਿਤਕ ਕਫ਼ਲ ਮਸੀਹ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤ ਕਾਫਲ ਮਸੀਹ ਕਰੀਬ 20 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਸਿੱਕਮ (Sikkim) ਵਿੱਚ ਤਾਇਨਾਤ ਸੀ । ਦੇਰ ਸ਼ਾਮ ਉਸਨੂੰ ਸਿੱਕਮ ਆਰਮੀ ਯੂਨਿਟ ਦੇ ਇੱਕ ਹੌਲਦਾਰ ਦਾ ਫ਼ੋਨ ਆਇਆ ਜਿਸ ਵਿੱਚ ਉਸਨੂੰ ਉਸਦੇ ਪੁੱਤਰ (army soldier) ਦੀ ਮੌਤ ਦੀ ਸੂਚਨਾ ਦਿੱਤੀ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਦੱਸਿਆ ਗਿਆ ਕਿ 21 ਫਰਵਰੀ ਨੂੰ ਫੌਜੀ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਭੇਜ ਦਿੱਤੀ ਜਾਵੇਗੀ ਤਾਂ ਜੋ ਉਸਦੀਆਂ ਅੰਤਿਮ ਰਸਮਾਂ ਨਿਭਾ ਸਕਣ |

ਮ੍ਰਿਤਕ ਫੌਜੀ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਫੌਜੀ ਦੀ ਮ੍ਰਿਤਕ ਦੇਹ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਇਸ ਦੇ ਨਾਲ ਹੀ ਜਵਾਨ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਫੋਨ ਆਇਆ ਸੀ ਕਿ ਉਸ ਦੀ ਪੰਜਾਬ ਬਦਲੀ ਹੋ ਜਾਵੇਗੀ ਅਤੇ ਉਹ ਉਸ ਨੂੰ ਪੈਸੇ ਭੇਜ ਦੇਣਗੇ।  ਉਥੇ ਮੁੱਢਲੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਦਿਲ ਦੌਰਾ ਪੈਣ ਕਾਰਨ ਜਵਾਨ ਦੀ ਮੌਟ ਹੋ ਗਈ ਹੈ |

Exit mobile version