ਚੰਡੀਗੜ੍ਹ, 13 ਅਪ੍ਰੈਲ 2024: ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ੰਕਰ ਵਿੱਚ ਵਿਸਾਖੀ ਵਾਲੇ ਦਿਨ ਨੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਿਸ਼ਾਨ ਸਾਹਿਬ (Nishan Sahib) ਚੜਾਉਣ ਮੌਕੇ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖਮੀ ਹੋ ਗਏ। ਦਰਅਸਲ, ਨਿਸ਼ਾਨ ਸਾਹਿਬ ਚੜਾਉਣ ਵੇਲੇ ਉਪਰਲੀ ਬਿਜਲੀ ਦੀ ਤਾਰਾਂ ਨਾਲ ਲੱਗ ਗਿਆ, ਜਿਸ ਕਰਕੇ ਦੋਵੇਂ ਵਿਅਕਤੀਆਂ ਨੂੰ ਕਰੰਟ ਲੱਗ ਗਿਆ | ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ 63 ਸਾਲ ਵਾਸੀ ਬਜੂਹਾ ਤੇ ਮਹਿੰਦਰਪਾਲ (42 ਸਾਲ) ਬਜੂਹਾ ਵਜੋਂ ਹੋਈ ਹੈ | ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਹਨ |
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਂਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀ ਨੇ ਦੱਸਿਆਂ ਕਿ ਉਕਤ ਪਰਿਵਾਰ ਦੇ ਪੁਰਖਾਂ ਦੀ ਥਾਂ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਇਕ ਸਾਈਡ ਨੂੰ ਹੋ ਗਿਆ ਜੋ (Nishan Sahib) ਬਿਜਲੀ ਦੀਆ ਤਾਰਾਂ ਨਾਲ ਲੱਗ ਗਿਆ। ਜਿਸ ਕਾਰਨ ਹਾਦਸਾ ਵਾਪਰ ਗਿਆ।