Site icon TheUnmute.com

Jalandhar News: ਜਲੰਧਰ ‘ਚ ਸਕੂਲ ਜਾਣ ਤੋਂ ਪਹਿਲਾਂ ਦੋ ਭੈਣਾਂ ਨਾਲ ਵਾਪਰਿਆ ਭਾਣਾ, ਹੋਈ ਮੌ.ਤ

Jalandhar

ਚੰਡੀਗੜ੍ਹ, 16 ਦਸੰਬਰ 2024: ਜਲੰਧਰ (Jalandhar) ‘ਚ ਕਥਿਤ ਤੌਰ ‘ਤੇ ਗੀਜ਼ਰ ਗੈਸ ਲੀਕ ਹੋਣ ਕਾਰਨ ਦੋ ਭੈਣਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਨਹਾਉਣ ਲਈ ਬਾਥਰੂਮ ਗਈਆਂ ਸਨ, ਪਰ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਈਆਂ | ਇਸ ਢੋਟਾਂ ਪਰਿਵਾਰਕ ਮੈਂਬਰਾਂ ਨੇ ਦੋਵੇਂ ਭੈਣਾਂ ਨੂੰ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕੁੜੀਆਂ ਕੋਈ ਹਿਲਜੁਲ ਨਹੀਂ ਕਰ ਰਹੀਆਂ ਸਨ।

ਇਸ ਦੌਰਾਨ ਦੋਵੇਂ ਕੁੜੀਆਂ ਨੂੰ ਤੁਰੰਤ ਡਾਕਟਰਾਂ ਕੋਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਦੋਵਾਂ ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕੁੜੀਆਂ ਦੀ ਪਛਾਣ ਪ੍ਰਭਜੋਤ ਕੌਰ (12 ਸਾਲ) ਅਤੇ ਸ਼ਰਨਜੋਤ ਕੌਰ (10 ਸਾਲ) ਵਜੋਂ ਹੋਈ ਹੈ | ਪ੍ਰਭਜੋਤ 7ਵੀਂ ਜਮਾਤ ਅਤੇ ਰਨਜੋਤ ਕੌਰ 5ਵੀਂ ਜਮਾਤ ਦੀ ਵਿਦਿਆਰਥਣ ਸੀ |

ਮਿਲੀ ਜਾਣਕਾਰੀ ਮੁਤਾਬਕ ਦੋਵਾਂ ਲੜਕੀਆਂ ਦੀ ਮਾਂ ਦੁਬਈ ‘ਚ ਰਹਿੰਦੀ ਹੈ। ਦੋਵੇਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਭੋਗਪੁਰ ਰਹਿੰਦੀਆਂ ਸਨ। ਫਿਲਹਾਲ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ |

Read More: Zakir Hussain Death: ਉਸਤਾਦ ਜ਼ਾਕਿਰ ਹੁਸੈਨ ਨੇ 11 ਸਾਲ ਦੀ ਉਮਰ ‘ਚ ਕੀਤਾ ਸੀ ਪਹਿਲਾ ਕਨਸਰਟ

 

Exit mobile version