July 7, 2024 4:33 pm
dev ammy

ਐਮੀ ਵਿਰਕ ਤੇ ਦੇਵ ਖਰੌੜ ਇਸ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਇੱਕਠੇ ਆਉਣਗੇ ਨਜ਼ਰ

ਚੰਡੀਗੜ੍ਹ 13 ਦਸੰਬਰ 2022 :  ਪੰਜਾਬੀ ਸਿਨੇਮਾ ਜੋ ਕਿ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜੇ ਗੱਲ ਕਰੀਏ ਸਾਲ 2022 ਦੀ ਤਾਂ ਇਹ ਸਾਲ ਪੰਜਾਬੀ ਫਿਲਮ ਇੰਡਸਟਰੀ ਲਈ ਕਾਫੀ ਵਧੀਆ ਰਿਹਾ ਹੈ। ਇਸ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਫ਼ਿਲਮਾਂ ਦੀ ਰਿਲੀਜ਼ ਦੇ ਨਾਲ ਕਲਾਕਾਰ ਆਪਣੀ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਕਰ ਰਹੇ ਹਨ।

 

2023 ‘ਚ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਨਾਮੀ ਪ੍ਰੋਡਿਊਸਰ ਕਾਰਜ ਗਿੱਲ ਨੇ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਨਾਦ ਸਟੂਡੀਓਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ‘ਮੌੜ’ ਟਾਈਟਲ ਹੇਠ ਫ਼ਿਲਮ ਲੈ ਕੇ ਆ ਰਹੇ ਹਨ।

dev ammy

ਫ਼ਿਲਮ ਦੇ ਟਾਈਟਲ ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਦਾ ਖੁਲਾਸਾ ਵੀ ਕਰ ਦਿੱਤਾ ਗਿਆ ਹੈ। ਜੀ ਹਾਂ, 2023 ਵਿੱਚ ਵੱਡੇ ਪਰਦੇ ‘ਤੇ ਐਮੀ ਵਿਰਕ ਤੇ ਦੇਵ ਖਰੌੜ ਨੂੰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

dev ammy