Amul

ਅਮੂਲ ਅਤੇ ਮਦਰ ਡੇਅਰੀ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਚੰਡੀਗੜ੍ਹ 16 ਅਗਸਤ 2022: ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ ਦੀ ਜੇਬ੍ਹ ‘ਤੇ ਹੋਰ ਵੀ ਬੋਝ ਪੈਣ ਜਾ ਰਿਹਾ ਹੈ | ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ (Amul) ਨੇ ਦੁੱਧ ਦੀ ਕੀਮਤ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜਿਕਰਯੋਗ ਹੈ ਕਿ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਉਨ੍ਹਾਂ ਨੇ ਅਮੂਲ ਦੁੱਧ ਦੀ ਕੀਮਤ ਵਿਚ 4 ਫ਼ੀਸਦੀ ਦਾ ਵਾਧਾ ਕੀਤਾ ਹੈ, ਇਸ ਵਾਧੇ ਨਾਲ ਇਸ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

GCMMF ਮੁਤਾਬਕ ਅਮੂਲ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ | | ਅਜਿਹੇ ‘ਚ ਕੱਲ੍ਹ ਤੋਂ ਅਮੂਲ (Amul) ਗੋਲਡ ਦੇ 500 ਮਿਲੀਲੀਟਰ ਦੇ ਪੈਕੇਟ ਦੀ ਕੀਮਤ 31 ਰੁਪਏ ਹੋ ਜਾਵੇਗੀ, ਜਦਕਿ ਅਮੂਲ ਤਾਜ਼ਾ ਦਾ 500 ਮਿਲੀਲੀਟਰ ਪੈਕੇਟ 25 ਰੁਪਏ ਅਤੇ ਅਮੂਲ ਸ਼ਕਤੀ ਦਾ ਅੱਧਾ ਲੀਟਰ ਪੈਕੇਟ 28 ਰੁਪਏ ‘ਚ ਮਿਲੇਗਾ।

Scroll to Top