Site icon TheUnmute.com

ਅੰਮ੍ਰਿਤਸਰ STF ਵਲੋਂ ਇਕ ਵਿਅਕਤੀ ਸਰਹੱਦੀ ਇਲਾਕੇ ‘ਚੋਂ ਚਾਇਨਾ-ਮੇਡ ਡਰੋਨ,1.6 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ

Amritsar STF

ਅੰਮ੍ਰਿਤਸਰ, 23 ਮਈ 2023: ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਨਾਲ ਵੱਡੀਆਂ ਹੈਰੋਇਨ ਦੀਆ ਖੇਪਾਂ ਫੜੀਆਂ ਗਈਆਂ ਹਨ ਅਤੇ ਇਸ ਦੌਰਾਨ ਅੰਮ੍ਰਿਤਸਰ ਐਸਟੀਐਫ (Amritsar STF) ਪੁਲਿਸ ਨੇ ਸਰਹੱਦੀ ਇਲਾਕੇ ਲੋਪੋਕੇ ਦੇ ਵਿੱਚੋ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੇ ਕੋਲੋਂ ਚਾਈਨਾ ਮੇਡ ਡਰੋਨ, ਇਕ ਪਿਸਟਲ, ਇਕ ਰਾਇਫਲ ਅਤੇ 1 ਕਿੱਲੋ 600 ਗ੍ਰਾਮ ਹਰੋਇਨ ਵੀ ਬਰਾਮਦ ਹੋਈ ਹੈ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਅਧਿਕਾਰੀ ਵਰਿੰਦਰ ਮਹਾਜਨ ਨੇ ਦੱਸਿਆ ਕਿ ਹੈਰੋਇਨ ਅਤੇ ਨਜਾਇਜ਼ ਹਥਿਆਰਾ ਦੀ ਤਸਕਰੀ ਕਰਨ ਵਾਲਿਆ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ, ਇਸ ਆਪ੍ਰੇਸ਼ਨ ਦੌਰਾਨ ਮਿਤੀ 23 ਮਈ 2023 ਨੂੰ ਡਰੋਨ ਰਾਹੀਂ ਬਾਰਡਰ ਪਾਰ ਪਾਕਿਸਤਾਨ ਤੋਂ ਹੈਰੋਇਨ ਅਤੇ ਨਜਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਲਖਬੀਰ ਸਿੰਘ ਉਰਫ ਲੱਖਾ ਨੂੰ ਗ੍ਰਿਫਤਾਰ ਕਰਕੇ, ਉਸ ਦੇ ਕਬਜੇ ਵਿੱਚ 01 ਚਾਇਨਾ ਮੇਡ ਡਰੋਨ 01 ਕਿਲੋ 600 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, 01 ਰਾਈਫਲ 315 ਬੋਰ, 01 ਸੈਮਸੰਗ ਟੈਬ ਅਤੇ 01 ਕਰੇਟਾ ਕਾਰ ਬ੍ਰਾਮਦ ਕੀਤੀ ਗਈ ਹੈ।

ਲਖਬੀਰ ਸਿੰਘ ਉਰਫ ਲੱਖਾ ਤੋ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਉਹ ਕਾਫੀ ਸਮੇਂ ਤੋਂ ਹੈਰੋਇਨ ਅਤੇ ਨਜਾਇਜ਼ ਅਸਲੇ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ।ਗ੍ਰਿਫਤਾਰ ਦੋਸ਼ੀ ਲਖਬੀਰ ਸਿੰਘ ਉਰਫ ਲੱਖਾ ਦੇ ਬਾਰਡਰ ਪਾਰ ਪਾਕਿਸਤਾਨੀ ਹੈਰੋਇਨ ਅਤੇ ਅਸਲਾ ਤਸਕਰਾ ਨਾਲ ਸਬੰਧ ਹਨ | ਲਖਬੀਰ ਸਿੰਘ ਉਰਫ ਲੱਖਾ ਦੇ ਖਿਲਾਫ ਪਹਿਲਾ ਵੀ ਐਸ.ਟੀ.ਐਫ ਦਾ ਮੁਕੱਦਮਾ ਦਰਜ ਰਜਿਸਟਰ ਹੈ।

ਪੁਲਿਸ ਮੁਤਾਬਕ ਲਖਬੀਰ ਸਿੰਘ ਉਰਫ ਲੱਖਾ ਆਪਣੇ ਪਾਕਿਸਤਾਨੀ ਅਕਾਵਾਂ ਦੇ ਇਸਾਰੇ ‘ਤੇ ਹੈਰਇਨ ਅਤੇ ਅਸਲਾ ਤਸਕਰੀ ਦਾ ਕੰਮ-ਕਾਰ ਕਰ ਰਿਹਾ ਹੈ | ਜਿਸ ਦੇ ਖਿਲਾਫ ਪਹਿਲਾਂ ਵੀ ਐਸ.ਟੀ.ਐਫ. ਮੋਹਾਲੀ ਦੇ ਮੁਕਦਮੇ ਤੋਂ ਇਲਾਵਾ ਇੱਕ ਹੋਰ ਮੁਕਦਮਾ ਥਾਣਾ ਘਰਿੰਡਾ ਅੰਮ੍ਰਿਤਸਰ (Amritsar ) ਦਿਹਾਤੀ ਵਿੱਚ ਹੈਰੋਇਨ ਤਸਕਰੀ ਦਾ ਕੇਸ ਦਰਜ ਹੈ | ਲਖਬੀਰ ਸਿੰਘ ਉਰਫ ਲੱਖਾ ਤੋਂ ਪੁੱਛਗਿੱਛ ਜਾਰੀ ਹੈ।ਜਿਸ ਦੋ ਪਾਕਿਸਤਾਨੀ ਤਸਕਰਾਂ ਅਤੇ ਪਾਕਿਸਤਾਨੀ ਏਜੰਸੀਆਂ ਨਾਲ ਸਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ

Exit mobile version