Site icon TheUnmute.com

Amritsar: ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ

8 ਜਨਵਰੀ 2025: ਸ਼੍ਰੋਮਣੀ (Shiromani Akali Dal) ਅਕਾਲੀ ਦਲ ਦੇ ਵਫਦ ਵੱਲੋਂ ਅੱਜ ਸ੍ਰੀ (Sri Akal Takht Sahib) ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਜਥੇਦਾਰ ਸਿੰਘ ਸਾਹਿਬ ਗਿਆਨੀ (Jathedar Singh Sahib Giani Raghbir Singh) ਰਘਬੀਰ ਸਿੰਘ ਦੀ ਰਿਹਾਇਸ਼ ਵਿਖੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ,ਅਤੇ ਸੁਖਬੀਰ (Sukhbir Singh Badal) ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਦੇ ਅਸਤੀਫੇ ਬਾਰੇ ਵੀ ਵਿਚਾਰ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਕਾਨੂੰਨੀ ਪੱਖਾਂ ਤੋਂ ਵੀ ਜਾਨੂ ਕਰਵਾਇਆ ਅਤੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ (Sukhbir Singh Badal) ਬਾਦਲ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਪਹਿਲਾਂ ਤੋਂ ਹੀ ਭੇਜ ਚੁੱਕੇ ਹਨ। ਅਤੇ ਹਜੇ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਹੋਇਆ ਅਤੇ ਜਲਦ ਹੀ ਹੁਣ ਵਰਕਿੰਗ ਕਮੇਟੀ ਇੱਕ ਦੋ ਦਿਨ ਦੇ ਵਿੱਚ ਮੀਟਿੰਗ ਕਰਕੇ ਅਸਤੀਫੇ ਪ੍ਰਵਾਣ ਕਰ ਲਵੇਗੀ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਨਵੀਂ ਮੈਂਬਰਸ਼ਿਪ (membership) ਅਤੇ ਪੁਨਰਗਠਨ ਨੂੰ ਲੈ ਕੇ ਪਾਰਟੀ ਸਵਿਧਾਨ ਅਨੁਸਾਰ ਹੀ ਕੰਮ ਕਰ ਸਕਦੀ ਹੈ ਤੇ ਉਸ ਸਬੰਧੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਜਾਣਕਾਰੀ ਦਿੱਤੀ ਹੈ। ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਮੇਲੇ ਦੇ ਉੱਪਰ ਇੱਕ ਧਿਰ ਵੱਲੋਂ ਆਪਣੀ ਨਵੀਂ ਪੰਥਕ ਪਾਰਟੀ ਐਲਾਨੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਅਗਰ ਉਹ ਇਲੈਕਸ਼ਨ ਕਮਿਸ਼ਨ ਅਨੁਸਾਰ ਦਿੱਤੀਆਂ ਸ਼ਰਤਾਂ ਮੰਨਦੇ ਹਨ ਤੇ ਉਹਨਾਂ ਨੂੰ ਜਨਤਕ ਜਰੂਰ ਕਰਨ ਕਿਉਂਕਿ ਉਸ ਦੇ ਵਿੱਚ ਸੰਵਿਧਾਨ ਵਿੱਚ ਰਹਿ ਕੇ ਹੀ ਪਾਰਟੀ ਬਣਾਈ ਜਾ ਸਕਦੀ ਹੈ ਅਤੇ ਉਹ ਆਪਣੇ ਇਕ ਧੜੇ ਨਾਲ ਸੰਬੰਧਿਤ ਰਹਿ ਕੇ ਪਾਰਟੀ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਫਿਰ ਉਹ ਆ ਕੇ ਸਾਨੂੰ ਜਰੂਰ ਦੱਸਣ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਦੇ ਪ੍ਰਸ਼ਾਸਨਿਕ ਦੇ ਸਲਾਹਕਾਰ ਦੇ ਅਹੁਦੇ ਨੂੰ ਖਤਮ ਕਰਕੇ ਉਸ ਦੀ ਥਾਂ ਮੁੱਖ ਸਕੱਤਰ ਲਗਾਉਣਾ ਕੇਂਦਰ (center goverment) ਸਰਕਾਰ ਦਾ ਇਹ ਫੈਸਲਾ ਅਤੇ ਨਿੰਦਣਯੋਗ ਹੈ|

ਉਹਨਾਂ ਕਿਹਾ ਇਸ ਵਿਕਾਸ ਨਾਲ ਭਾਰਤ ਸਰਕਾਰ ਚੰਡੀਗੜ੍ਹ ਨੂੰ ਅਸਥਾਈ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਸਥਾਈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਤਾਨਾਸ਼ਾਹੀ ਅਤੇ ਬਹੁਤ ਹੀ ਗੈਰ ਜਮਹੂਰੀ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਹਰਿਆਣੇ ਨੂੰ ਜਿਆਦਾ ਪਹਿਲ ਦੇ ਰਹੀ ਹੈ ਪੰਜਾਬ ਦੇ ਹਧਕਾਰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਵੀ ਚੁੱਪੀਧਾਰੀ ਬੈਠੀ ਹੈ ਜਿਸ ਦੀ ਕਿ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਜੋਰਦਾਰ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਬਿਨਾਂ ਦੇਰੀ ਤੋਂ ਆਪਣਾ ਇਹ ਫੈਸਲਾ ਵਾਪਸ ਲਵੇ ਨਾਲ ਹੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਪੈਸੇ ਦੇਣ ਦਾ ਲਾਲਚ ਕੀਤਾ ਜਾ ਰਿਹਾ ਹੈ ਕੋਈ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਇਹ ਪੈਸੇ ਪ੍ਰਵਾਨ ਨਹੀਂ ਕਰੇਗਾ। ਅਗਰ ਉਹ ਅਜਿਹਾ ਕਰਦਾ ਤੇ ਉਹ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਨਹੀਂ ਹੋਵੇਗਾ|

read more: ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਬਾਦਲ ਨੇ ਫੈਸਲਾ ਲੈਣ ਲਈ ਮੁੜ ਕੀਤੀ ਅਪੀਲ

 

Exit mobile version