July 7, 2024 5:12 am
Amritsar rural police

ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਚੋਰੀ ਦੇ 7 ਮੋਟਰਸਾਈਕਲ 2 ਐਕਟਿਵਾ ਤੇ ਮੋਬਾਇਲ ਸਣੇ ਦੋ ਜਣੇ ਗ੍ਰਿਫਤਾਰ

ਅੰਮ੍ਰਿਤਸਰ 25 ਅਕਤੂਬਰ 2022: ਪੰਜਾਬ ‘ਚ ਲਗਾਤਾਰ ਹੀ ਚੋਰਾਂ ਦੇ ਹੌਂਸਲੇ ਵਧਦੇ ਹੋਏ ਦਿਖਾਈ ਦੇ ਰਹੇ ਸਨ, ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਵਲੋਂ ਹਰ ਹੱਥਕੰਡੇ ਵਰਤ ਰਹੀ ਹੈ ਤਾਂ ਜੋ ਅਜਿਹੀਆਂ ਘਟਨਾ ਨੂੰ ਰੋਕਿਆ ਜਾ ਸਕੇ | ਇਸਦੇ ਨਾਲ ਹੀ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ (Amritsar rural police) ਵੱਲੋਂ ਪੁਲਿਸ ਪਾਰਟੀ ਥਾਣਾ ਚਾਟੀਵਿੰਡ ਦੇ ਇਲਾਕੇ ਵਿੱਚ ਦੌਰਾ ਕਰਦੇ ਸਮੇਂ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਲਵਪ੍ਰੀਤ ਸਿੰਘ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਧੰਦਾ ਕਰਦਾ ਹੈ|

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਚੋਰੀ ਦੇ 5 ਮੋਟਰਸਾਈਕਲ 2 ਐਕਟਿਵਾ ਅਤੇ ਛੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਥਾਣਾ ਚਾਟੀਵਿੰਡ ਵਿਖੇ ਸੰਬੰਧਿਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ | ਇਸ ਦੌਰਾਨ ਤੇਜਬੀਰ ਸਿੰਘ ਹੁੰਦਲ ਐੈੱਸ ਪੀ ਦਿਹਾਤੀ ਨੇ ਪ੍ਰੈੱਸ ਵਾਰਤਾ ਕਰਦੇ ਹੋਏ ਦੱਸਿਆ ਕਿ ਲਵਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਬਾਈਕ ਚੋਰ ਦਾ ਇੱਕ ਹੋਰ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ਤੇ ਬਾਹਰ ਸੀ |

ਐੱਸ ਪੀ ਦਿਹਾਤੀ ਨੇ ਕਿਹਾ ਕਿ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਦੌਰਾਨ ਇਕ ਹੋਰ ਮੁਲਜ਼ਮ ਲਾਲਜੀਤ ਸਿੰਘ ਜੋ ਕਿ ਲਵਪ੍ਰੀਤ ਸਿੰਘ ਸਾਥੀ ਹੈ , ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦੇ ਕਬਜ਼ੇ ਵਿਚੋਂ 2 ਮੋਟਰਸਾਈਕਲ ਬਰਾਮਦ ਕੀਤੇ ਅਤੇ ਮੁਲਜ਼ਮ ਲਾਲਜੀਤ ਸਿੰਘ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਆਬਕਾਰੀ ਤੇ ਐੱਨਡੀਪੀਐੱਸ ਐਕਟ ਦੇ ਮੁਕੱਦਮੇ ਦਰਜ ਸਨ ਅਤੇ ਲਾਲਜੀਤ ਸਿੰਘ ਵੀ ਜ਼ਮਾਨਤ ‘ਤੇ ਰਿਹਾਅ ਸੀ | ਹੁਣ ਤੱਕ ਪੁਲਿਸ ਨੇ ਕੁੱਲ 7 ਮੋਟਰਸਾਈਕਲ ਨੂੰ 2 ਐਕਟਿਵਾ ਤੇ 6 ਮੋਬਾਇਲ ਫੋਨ ਬਰਾਮਦ ਕਰ ਚੁੱਕੀ ਹੈ ਇਨ੍ਹਾਂ ਪਾਸੋਂ ਹੋਰ ਵਾਹਨ ਬਰਾਮਦ ਕਰਨ ਅਤੇ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੀ ਤਫਤੀਸ਼ ਜਾਰੀ ਹੈ |