July 2, 2024 7:47 pm
Corona virus is rapidly spreading in amritsar

ਅੰਮ੍ਰਿਤਸਰ ਵਾਸੀਆਂ ਨੂੰ ਤੇਜੀ ਨਾਲ ਆਪਣੀ ਲਪੇਟ ‘ਚ ਲੈ ਰਿਹਾ ਹੈ ਕੋਰੋਨਾ ਵਾਇਰਸ

ਚੰਡੀਗੜ੍ਹ 8 ਜਨਵਰੀ 2022: ਅੰਮ੍ਰਿਤਸਰ (Amritsar) ਵਾਸੀਆਂ ਨੂੰ ਕੋਰੋਨਾ ਵਾਇਰਸ (Corona virus) ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕੋਰੋਨਾ ਵਾਇਰਸ (Corona virus) ਦੇ 250 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਵਧਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ |ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਜਲਦ ਹੀ ਸਖ਼ਤੀ ਕਰਨ ਲਈ ਕੋਈ ਠੋਸ ਫੈਸਲਾ ਲਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਅੰਮ੍ਰਿਤਸਰ (Amritsar) ‘ਚ ਸ਼ੁੱਕਰਵਾਰ ਨੂੰ 276 ਮਾਮਲੇ ਸਾਹਮਣੇ ਆਏ ਜਦਕਿ ਸ਼ਨੀਵਾਰ ਦੁਪਹਿਰ 2:30 ਵਜੇ ਤੱਕ ਕੋਰੋਨਾ ਦੇ 250 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਟੈਸਟਾਂ ਦੀਆਂ ਚਾਰ ਹੋਰ ਸੂਚੀਆਂ ਦੀ ਅਜੇ ਉਡੀਕ ਹੈ। ਜਿਸ ਵਿੱਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ ਪਰ ਹੁਣ ਤੱਕ ਜੋ ਪਾਜ਼ੇਟਿਵ ਮਰੀਜ਼ਾਂ ਦੇ ਅੰਕੜੇ ਆਏ ਹਨ, ਉਹ ਡਰਾਉਣੇ ਹਨ। ਸ਼ਨੀਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਮੀਟਿੰਗ ਕਰਦੇ ਦੇਖੇ ਗਏ।