Amritsar

ਅੰਮ੍ਰਿਤਸਰ ਰਣਜੀਤ ਐਵਨਿਊ ਕਲੋਨੀ ਚ ਗੇਟ ਖੋਲ੍ਹਣ ਨੂੰ ਲੈ ਕੇ ਹੋਇਆ ਝਗੜਾ ਚੱਲੀਆਂ ਗੋਲੀਆਂ

ਅੰਮ੍ਰਿਤਸਰ 27 ਮਾਰਚ 2022 : ਅੰਮ੍ਰਿਤਸਰ (Amritsar)  ਦਾ ਸਭ ਤੋਂ ਅਮੀਰ ਅਤੇ ਪੌਸ਼ ਇਲਾਕਾ ਕਿਹਾ ਜਾਂਦਾ ਰਣਜੀਤ ਐਵੀਨਿਊ ਚ ਬੀਤੀ ਰਾਤ ਤਣਾਅਪੂਰਨ ਸਥਿਤੀ ਬਣ ਗਈ ਜਿਨ੍ਹਾਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਪਾਰਵਤੀ ਹਸਪਤਾਲ ਨਜ਼ਦੀਕ ਬਣੀ ਇੱਕ ਕਾਲੋਨੀ ਦੇ ਗੇਟ ਖੋਲ੍ਹਣ ਨੂੰ ਲੈ ਕੇ ਝਗੜਾ ਹੋ ਗਿਆ ਝਗੜੇ ਦੌਰਾਨ ਦੋ ਧਿਰਾਂ ਵਿਚਾਲੇ ਗੋਲੀਆਂ ਵੀ ਚੱਲੀਆਂ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਜੈਮਲ ਸਿੰਘ ਨੇ ਦੱਸਿਆ ਕਿ ਉਹ ਰਣਜੀਤ ਐਵਨਿਊ ਪਾਰਵਤੀ ਹਸਪਤਾਲ ਨਜ਼ਦੀਕ ਕਲੋਨੀ ਕੰਵਰਪਾਲ ਸਿੰਘ ਢੀਂਗਰਾ ਨਾਮਕ ਵਿਅਕਤੀ ਦੇ ਫੰਕਸ਼ਨ ਚੱਲ ਰਿਹਾ ਸੀ ਜਿਸ ਦੇ ਬਾਹਰ ਉਹ ਬਤੌਰ ਸਕਿਓਰਿਟੀ ਗੰਨਮੈਨ ਖੜ੍ਹਾ ਸੀ। ਇਸ ਦੌਰਾਨ ਕਲੋਨੀ ਚ ਰਹਿਣ ਵਾਲੇ ਪਰਮਜੀਤ ਸਿੰਘ ਬੱਤਰਾ ਜਦੋਂ ਕਲੋਨੀ ਦੇ ਅੰਦਰ ਆਏ ਤਾਂ ਗੇਟ ਖੋਲ੍ਹਣ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਝਗੜੇ ਦੌਰਾਨ ਦੋਵੇਂ ਪਾਰਟੀਆਂ ਇਕ ਦੂਸਰੇ ਨਾਲ ਹੱਥੋਪਾਈ ਕਰਨ ਲੱਗੀਆਂ ਤਾਂ ਫਿਰ ਦੇਖਦੇ ਦੇਖਦੇ ਗੋਲੀਆਂ ਵੀ ਚੱਲੀਆਂ ਜਿਸ ਦੌਰਾਨ ਸਕਿਉਰਿਟੀ ਗੰਨਮੈਨ ਸਮੇਤ ਕਈ ਲੋਕ ਵੀ ਜ਼ਖ਼ਮੀ ਹੋਏ ਹਨ ਅਤੇ ਹੁਣ ਸਕਿਉਰਿਟੀ ਗੰਨਮੈਨ ਜੈਮਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖ਼ਲ ਹੈ ਤੇ ਉਨ੍ਹਾਂ ਦਾ ਸਾਥੀ ਸਕਿਉਰਿਟੀ ਗੰਨਮੈਨ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈਸੀਯੂ ਵਿਚ ਦਾਖ਼ਲ ਹੈ

ਦੂਜੇ ਪਾਸੇ ਇਸ ਮਾਮਲੇ ਚ ਰਣਜੀਤ ਐਵਨਿਊ ਪੁਲਸ ਚੌਂਕੀ ਦੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਫੰਕਸ਼ਨ ਦੌਰਾਨ ਦੋ ਪਾਰਟੀਆਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਤਫਤੀਸ਼ ਜਾਰੀ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।

Scroll to Top