Site icon TheUnmute.com

ਅੰਮ੍ਰਿਤਸਰ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ, ਪੀੜਤ ਦਾ ਡਰਾਈਵਰ ਤੇ ਧੀ ਸਣੇ 7 ਜਣੇ ਗ੍ਰਿਫਤਾਰ

Amritsar police

ਅੰਮ੍ਰਿਤਸਰ, 01 ਜੁਲਾਈ 2024: ਅੰਮ੍ਰਿਤਸਰ ਪੁਲਿਸ (Amritsar Police) ਨੇ ਅੰਮ੍ਰਿਤਸਰ ‘ਚ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਮੁਤਾਬਕ ਲੁੱਟ ਦੀ ਵਾਰਦਾਤ ‘ਚ ਪੀੜਤ ਦਾ ਡਰਾਈਵਰ, ਉਸਦੀ ਧੀ ਅਤੇ ਮੰਗੇਤਰ ਨੇ ਇਹ ਸਾਜਿਸ਼ ਰਚੀ ਸੀ |

ਫੜੇ ਗਏ ਮੁਲਜਮਾਂ ਦੀ ਪਛਾਣ ਸ਼ਿਵਾਨੀ, ਗੁਰਟੇਕ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਦੀਪਕ ਕੁਮਾਰ, ਹਰਦੇਵ ਸਿੰਘ, ਹਰਪਾਲ ਸਿੰਘ ਵਜੋਂ ਹੋਈ ਹੈ। ਮੁਲਜ਼ਮ ਸ਼ਿਵਾਨੀ ਨਰਿੰਦਰ ਮੋਹਨ ਮਹਿਤਾ ਪੀੜਤ ਜੀਆ ਲਾਲ ਬਹਿਲ ਦਾ ਡਰਾਈਵਰ ਹੈ | ਪੁਲਿਸ ਨੇ ਕਿਹਾ ਕਿ ਇਸ ਵਾਰਦਾਤ ‘ਚ
90 ਲੱਖ ਰੁਪਏ ਤੇ 3 ਕਿੱਲੋ ਦੇ ਗਹਿਣਿਆਂ ਦੀ ਲੁੱਟ ਹੋਈ ਸੀ | ਇਨ੍ਹਾਂ ਤੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕਰ ਲਿਆ ਗਿਆ ਹੈ | ਇਸ ਸੰਬੰਧੀ ਅਧੀਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਧਾਰਾ 394 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |

Exit mobile version