Site icon TheUnmute.com

ਅੰਮ੍ਰਿਤਸਰ ਪੁਲਿਸ ਨੂੰ ਦੋ ਵੱਖ-ਵੱਖ ਮਾਮਲਿਆਂ ‘ਚ ਮਿਲੀ ਵੱਡੀ ਕਾਮਯਾਬੀ

7 ਜਨਵਰੀ 2025: ਪੰਜਾਬ (punjab) ਵਿੱਚ ਦਿਨ ਪ੍ਰਤੀ ਦਿਨ ਨਸ਼ਾ (drug) ਵੱਧਦਾ ਜਾ ਰਿਹਾ ਤੇ ਨਸ਼ੇ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ (punjab police) ਵੱਲੋਂ ਹਰ ਤਰੀਕੇ ਦੀ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੰਮ੍ਰਿਤਸਰ (amritsar) ਦੇ ਦਿਹਾਤੀ ਪੁਲਿਸ (police) ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ |

ਦੱਸ ਦੇਈਏ ਕਿ ਥਾਣਾ ਭਿੰਡੀ ਸੈਦਾਂ ਦੇ ਨਾਕਾਬੰਦੀ ਦੌਰਾਨ ਦੋ ਕਾਰ ਸਵਾਰ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰਾਂ ਕੋਲੋਂ ਦੋ ਕਿਲੋ ਹੈਰੋਇਨ ਡੇਢ ਲੱਖ ਡਰੱਗ ਮਨੀ ਬਰਾਮਦ ਹੋਈ ਮੌਕੇ ਤੇ ਦੋਵੇਂ ਅਰੋਪੀਆਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਉਹਨਾਂ ਖਿਲਾਫ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ| ਪੁਲਿਸ ਨੇ ਇਹਨਾਂ ਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ।

ਪੁਲਿਸ (police) ਨੇ ਦੱਸਿਆ ਕਿ ਕੁੱਲ ਪੰਜ ਆਰੋਪੀਆਂ ਨੂੰ ਗ੍ਰਿਫਤਾਰ (arrest) ਕੀਤਾ ਗਿਆ ਜਿਨਾਂ ਦੀ ਪਹਿਚਾਣ ਬਲਬੀਰ (balbir singh) ਸਿੰਘ ਉਰਫ ਬੀਰਾ ਅਜੇ ਵਰਮਾ ਸੁਖਦੇਵ ਸਿੰਘ ਹਰਮਨਦੀਪ ਸਿੰਘ ਉਰਫਾਨੀ ਅਤੇ ਹਰਮਨ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਹਨਾਂ ਪੰਜਾਂ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪੁਲਿਸ (police) ਨੇ ਦੱਸਿਆ ਕਿ ਇਸੇ ਦੇ ਨਾਲ ਹੀ ਥਾਣਾ ਲੋਪੋਕੇ ਪੁਲਿਸ ਵੱਲੋਂ ਗਸ਼ਤ ਦੇ ਦੌਰਾਨ ਸੋਨੇ ਵਾਲੀ ਗਲੀ ਚੁਗਾਵਾਂ ਤੋਂ ਦੋ ਦੋਸ਼ੀਆਂ ਤੋਂ 300 ਗ੍ਰਾਮ ਅਫੀਮ ਤਿੰਨ ਲੱਖ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਇਹਨਾਂ ਸਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ (court) ਵਿੱਚ ਪੇਸ਼ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਅਤੇ ਬਰਾਮਦ ਹੈਰੋਇਨ ਅਫੀਮ ਦੇ ਸਰੋਤਾਂ ਦਾ ਪਤਾ ਕੀਤਾ ਜਾਵੇਗਾ ਅਤੇ ਇਸ ਗੈਰ ਕਾਨੂੰਨੀ ਧੰਦ ਦੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਨਾ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੂੰ ਦੋ ਕਿਲੋ ਹੈਰੋਇਨ 300 ਗ੍ਰਾਮ ਅਫੀਮ 4.5 ਲੱਖ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ।

read more: BSF ਤੇ ਪੁਲਿਸ ਨੇ ਹਾਸਲ ਕੀਤੀ ਸਫ਼ਲਤਾ, ਹੈ.ਰੋ.ਇ.ਨ ਦੇ ਪੈਕਟ ਸਮੇਤ 2 ਜਣੇ ਕੀਤੇ ਕਾਬੂ

Exit mobile version