July 6, 2024 6:01 pm
Amritsar

ਅੰਮ੍ਰਿਤਸਰ ਪੁਲਸ ਨੇ ਭਾਰੀ ਅਸਲੇ ਸਮੇਤ 16 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ 096 ਅਪ੍ਰੈਲ 2022: ਅੰਮ੍ਰਿਤਸਰ (Amritsar ) ਵਿਚ ਦਿਨ ਪ੍ਰਤੀ ਦਿਨ ਲਾਅ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਸਨ ਜਿਸਨੇ ਚ ਪੁਲਸ ਦੀ ਵੀ ਨੀਂਦ ਹਰਾਮ ਕਰਕੇ ਰੱਖੀ ਹੋਈ ਸੀ | ਲੇਕਿਨ ਹੁਣ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਬਿਆਸ ਦੀ ਪੁਲਸ ਨੇ ਭਾਰੀ ਅਸਲੇ ਸਮੇਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ | ਜਿਨ੍ਹਾਂ ਦੇ ਵਿਚੋਂ 6 ਪਿਸਟਲ 32 ਬੋਰ, 4 ਰਾਈਫਲ 315 ਬੋਰ, 2 ਰਾਈਫਲ 12 ਬੋਰ, ਇੱਕ ਪਿਸਤੌਲ 30 ਬੋਰ ਇੱਕ ਸਪਰਿੰਗਫੀਲਡ ਰਾਈਫਲ ਜਿੰਦਾ ਰੋਂਦ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤੇ |

ਇਸ ਮੌਕੇ ਅੰਮ੍ਰਿਤਸਰ (Amritsar) ਪੁਲੀਸ ਦਿਹਾਤੀ ਦੇ ਐੱਸ ਪੀ ਡੀ ਮਨੋਜ ਠਾਕੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਪਿਆਸ ਨਜ਼ਦੀਕ ਜੀਟੀ ਰੋਡ ਤੇ ਕਲਾਨੌਰੀ ਢਾਬੇ ਦੇ ਵਿਚ ਕੁਝ ਸ਼ੱਕੀ ਵਿਅਕਤੀ ਹਥਿਆਰਾਂ ਨਾਲ ਲੈਸ ਹੋਏ ਬੈਠੇ ਹਨ, ਜਿਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰੇ ਇਨ੍ਹਾਂ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਹੋਇਆ ਐੱਸਪੀ ਡੀ ਮਨੋਜ ਠਾਕੁਰ ਨੇ ਦੱਸਿਆ ਕਿ ਇਨ੍ਹਾਂ 16 ਵਿਅਕਤੀਆਂ ਦੇ ਵਿਚੋਂ ਕੁਝ ਲੋਕ ਗੈਂਗਸਟਰ ਵੀ ਹਨ

Amritsar Police

ਇਸ ਦੇ ਨਾਲ ਹੀ ਪੁਲੀਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਵਿਅਕਤੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੇ ਕੋਲੋਂ 07 ਪਿਸਟਲ, 14 ਮੈਗਜ਼ੀਨ, 70 ਜ਼ਿੰਦਾ ਰੌਂਦ, 6 ਰਾਈਫਲ, 51ਜ਼ਿੰਦਾ ਰੌਂਦ ਬਰਾਮਦ ਹੋਏ ਹਨ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਦੇ ਸੰਬੰਧ ਗੈਂਗਸਟਰਾਂ ਨਾਲ ਵੀ ਹਨ ਅਤੇ ਬਹੁਤ ਸਾਰੇ ਵਿਅਕਤੀਆਂ ਦੇ ਉੱਤੇ ਮਾਮਲੇ ਵੀ ਦਰਜ ਹਨ ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸਨ ਪੁਲਸ ਵੱਲੋਂ ਬੜੀ ਹੀ ਮੁਸ਼ਤੈਦੀ ਦੇ ਨਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪੁਲਸ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲੱਗੇ ਤਾਂ ਇਹ ਪੁਲੀਸ ਨੂੰ ਚਕਮਾ ਦੇ ਕੇ ਭੱਜਣ ਦੀ ਵੀ ਕੋਸ਼ਿਸ਼ ਕਰ ਰਹੇ ਸਨ ਲੇਕਿਨ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਹੁਣ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |