Site icon TheUnmute.com

Amritsar News: ਪੁਰਾਣੀ ਦੁਸ਼ਮਣੀ ਕਾਰਨ ਹੋਈ ਫ਼ਾ.ਇ.ਰਿੰ.ਗ, ਕੁਝ ਨੌਜਵਾਨਾਂ ਨੇ ਚਲਾਈਆਂ ਗੋ.ਲੀ.ਆਂ

5 ਦਸੰਬਰ 2024: ਅੰਮ੍ਰਿਤਸਰ (amritsar) ਦੇ ਮਕਬੂਲਪੁਰਾ ਥਾਣਾ (Maqbulpura police station) ਅਧੀਨ ਪੈਂਦੇ ਇਲਾਕੇ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ ਜਿਥੇ ਪੁਰਾਣੀ ਦੁਸ਼ਮਣੀ ਕਾਰਨ ਭਾਰੀ ਗੋਲੀਬਾਰੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ ਗੁਰਪ੍ਰੀਤ (gurpreet) ਨਾਮੀ ਵਿਅਕਤੀ ਜੋ ਕਿ ਦੋ ਧੀਆਂ ਦਾ ਪਿਤਾ ਹੈ, ਨੂੰ ਗੋਲੀਆਂ (firing) ਲੱਗੀਆਂ। ਪੁਰਾਣੀ ਰੰਜਿਸ਼ ਕਾਰਨ ਇਲਾਕੇ ਦੇ ਕੁਝ ਨੌਜਵਾਨਾਂ ਨੇ ਗੁਰਪ੍ਰੀਤ ‘ਤੇ ਗੋਲੀਆਂ ਚਲਾਈਆਂ ਹਨ।

ਇਸ ਸਬੰਧੀ ਗੁਰਪ੍ਰੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੋ ਧੀਆਂ ਦਾ ਪਿਤਾ ਹੈ। ਪੁਰਾਣੀ ਰੰਜਿਸ਼ ਕਾਰਨ ਇਲਾਕੇ ਦੇ ਕੁਝ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ।

ਥਾਣਾ ਮਕਬੂਲ ਪੁਰਾ ਦੇ ਐਸ.ਐਚ.ਓ. ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਗੁਰਪ੍ਰੀਤ ਨਾਂ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਇਹ ਜਾਂਚ ਦਾ ਵਿਸ਼ਾ ਹੈ।

read more: Amritsar News: ਅੰਮ੍ਰਿਤਸਰ ਏਅਰਪੋਰਟ ‘ਤੇ ਵਿਅਕਤੀ ਦੇ ਬੈਗ ‘ਚ ਬਰਾਮਦ ਹੋਇਆ ਜ਼ਿੰ.ਦਾ ਕਾ.ਰ.ਤੂ.ਸ

Exit mobile version