Site icon TheUnmute.com

Amritsar News: ਨਵੀਂ ਪਾਰਟੀ ਦਾ ਅਗਾਜ ਕਰਨ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਪਹੁੰਚੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ

ਰਿਪੋਰਟਰ ਮੁਕੇਸ਼ ਮਹਿਰਾ, 20 ਦਸੰਬਰ 2204: ਹਰਿਆਣਾ ( HARYANA) ਵਿੱਚ ਅਕਾਲੀ ਦਲ ਆਜ਼ਾਦ (Akali Dal Azad) ਦਾ ਨਿਰਮਾਣ ਕਰਨ ਤੋਂ ਬਾਅਦ ਅੱਜ ਬਲਜੀਤ (Baljit Singh Daduwal) ਸਿੰਘ ਦਾਦੂਵਾਲ ਸੱਚਖੰਡ ਸ੍ਰੀ (Sachkhand Sri Darbar Sahib) ਦਰਬਾਰ ਸਾਹਿਬ ਨਤਮਸਤਕ ਹੋਏ|

ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ (giani harpreet singh) ਸਿੰਘ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਜਦੋਂ ਸ਼੍ਰੋਮਣੀ (Shiromani Committee) ਕਮੇਟੀ ਜਥੇਦਾਰਾਂ ਨੂੰ ਲਿਆਉਂਦਾ ਹੈ ਤਾਂ ਘੋੜੇ ਤੇ ਲਿਆਉਂਦਾ ਹੈ ਤਾਂ ਜਦੋਂ ਭੇਜਦਾ ਹੈ ਤਾਂ ਗਧੇ ਤੇ ਭੇਜਦਾ ਹੈ। ਉਥੇ ਹੀ ਉਹਨਾਂ ਓਮ (Om Prakash Chautala) ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਤੇ ਵੀ ਗਹਿਰਾ ਦੁੱਖ ਪ੍ਰਗਟਾਇਆ ਗਿਆ| ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਵੱਡਾ ਨਾਮ ਓਮ ਪ੍ਰਕਾਸ਼ ਚੌਟਾਲਾ ਦਾ ਸੀ ਅਤੇ ਉਹਨਾਂ ਦੇ ਨਾਲ ਜਾਣ ਨਾਲ ਹਰਿਆਣਾ ਦੀ ਸਿਆਸਤ ਵਿੱਚ ਜਰੂਰ ਕਿਤੇ ਨਾ ਕਿਤੇ ਕਮੀ ਨਜ਼ਰ ਆਵੇਗੀ।

ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਹਰਿਆਣਾ ਦੇ ਵਿੱਚ ਗੁਰਦੁਆਰਾ ਸਾਹਿਬਾਂ ਨੂੰ ਲੈ ਕੇ ਵੀ ਇੱਕ ਅਲੱਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਗੁਰੂ ਘਰਾਂ ਦੇ ਸਾਂਭ ਸੰਭਾਲ ਨੂੰ ਲੈ ਕੇ ਵੀ ਧਿਆਨ ਰੱਖਿਆ ਜਾਵੇਗਾ।

ਬਲਜੀਤ ਸਿੰਘ ਦਾਦੂਵਾਲ (baljit singh daduwal) ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਰਸਿਮਰਤ ਕੌਰ (harsimrat kaur badal) ਬਾਦਲ ਵੱਲੋਂ ਕੀਤੀ ਗਈ ਅਰਦਾਸ ਬਹੁਤ ਜਲਦ ਪ੍ਰਵਾਨ ਹੋਈ ਸੀ ਅਤੇ ਇਸੇ ਕਰਕੇ ਅਕਾਲੀ ਦਲ ਹਾਸ਼ੀਏ ਤੇ ਪਹੁੰਚਿਆ ਹੈ ਉਹਨਾਂ ਕਿਹਾ ਕਿ ਹੁਣ ਸਾਨੂੰ ਗ੍ਰੰਥੀ ਸਿੰਘਾਂ ਨੂੰ ਛੱਡ ਹਰ ਸਿਮਰਕੌਰ ਬਾਦਲ ਤੋਂ ਹੀ ਅਰਦਾਸ ਕਰਵਾਉਣੀ ਚਾਹੀਦੀ ਹੈ।

ਉੱਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਸ ਨੂੰ ਅਲੱਗ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜੋ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਮਿਲੀ ਹੈ ਉਹ ਸਿਰਫ ਧਾਰਮਿਕ ਸਜ਼ਾ ਹੀ ਮਿਲ ਪਾਈ ਹੈ, ਲੇਕਿਨ ਸਿਆਸੀ ਸਜ਼ਾ ਨਹੀਂ ਮਿਲ ਪਾਈ ਉਹ ਤੇ ਉਹਨਾਂ ਵੱਲੋਂ ਨਰਾਇਣ ਸਿੰਘ ਚੌੜਾ ਦੇ ਉੱਪਰ ਬੋਲਦੇ ਹੋਏ ਕਿਹਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ|

read more: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਣ ਦੀ ਅਪੀਲ

Exit mobile version