Site icon TheUnmute.com

Amritsar News: ASI ਨੇ ਕੁੜੀ ਦੇ ਮਾਰਿਆ ਥੱ. ਪੜ !

5 ਜਨਵਰੀ 2025: ਪੰਜਾਬ (punjab police) ਪੁਲਿਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਰਹਿੰਦੀ ਹੈ, ਅਜਿਹਾ ਇਕ ਤਾਜ਼ਾ ਮਾਮਲਾ ਅੰਮ੍ਰਿਤਸਰ (amritsar) ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਠਾਣਾ (police station cantonment) ਕੰਟੋਨਮੇਂਟ ਵਿਖੇ ਦਰਖਾਸਤ ਤੇ ਰਾਜੀਨਾਮਾ ਕਰਨ ਆਈ ਇੱਕ ਔਰਤ ਤੇ ਏਐਸਆਈ (ASI police officer) ਪੁਲਿਸ ਮੁਲਾਜ਼ਮ ਵੱਲੋਂ ਥੱਪੜ ਜੜ ਦਿੱਤਾ ਗਿਆ, ਜਿਸ ਤੋਂ ਬਾਅਦ ਥਾਣੇ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ |

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਪੀੜਿਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਪੁਲਿਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਠਾਣੇ ਵਿੱਚ ਸੱਦਿਆ ਸੀ ਲੇਕਿਨ ਪੁਲਿਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਕੀਤੀ ਜਾ ਰਹੀ ਅਤੇ ਵਾਰ-ਵਾਰ ਸਾਨੂੰ ਜੇਲ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੱਲੋਂ ਮੇਰੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ ਗਿਆ। ਮਹਿਲਾ (lady) ਨੇ ਕਿਹਾ ਕਿ ਥਾਣੇ ਦੇ ਵਿੱਚ ਕੋਈ ਵੀ ਮਹਿਲਾ ਪੁਲਿਸ (lady police officer) ਅਧਿਕਾਰੀ ਮੌਜੂਦ ਨਹੀਂ ਹੈ। ਅਤੇ ਪੁਲਿਸ ਵੱਲੋਂ ਜਾਣ ਬੁਝ ਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਅਤੇ ਹੁਣ ਮੇਰੇ ਥੱਪੜ ਵੀ ਮਾਰਿਆ ਗਿਆ ਹੈ। ਉੱਥੇ ਹੀ ਪੀੜਿਤ ਮਹਿਲਾ ਨੇ ਇਨਸਾਫ (justice) ਦੀ ਗੁਹਾਰ ਲਗਾਈ|

ਦੂਜੇ ਪਾਸੇ ਇਸ ਮਾਮਲੇ ‘ਚ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਦੇ ਵਿੱਚ ਦੋ ਪਾਰਟੀਆਂ ਦੀ ਦਰਖਾਸਤ ਸੰਬੰਧ ਵਿੱਚ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਿਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ ਜਿਸ ਦੌਰਾਨ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਤੇ ਉਸਦੇ ਥੱਪੜ ਵੱਜ ਗਿਆ। ਪੁਲਿਸ (police) ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿੱਚ ਮਹਿਲਾ ਵੱਲੋਂ ਵੀ ਪੁਲਿਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ|

read more: ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਖੇਪ ਸਣੇ ਤਿੰਨ ਵਿਅਕਤੀ ਗ੍ਰਿਫਤਾਰ

Exit mobile version