Site icon TheUnmute.com

Amritsar News: ਆਪਰੇਸ਼ਨ ਸੰਪਰਕ ਤਹਿਤ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ

28 ਨਵੰਬਰ 2024: ਪੰਜਾਬ ਸਰਕਾਰ (punjab goverment) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਪੁਲਿਸ (amritsar police) ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨਾਲ ਆਪਰੇਸ਼ਨ ਸੰਪਰਕ ਮੀਟਿੰਗ (operation contact meeting) ਕੀਤੀ ਗਈ। ਜਿਸ ਵਿੱਚ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਤਹਿਤ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਨਾਲ ਮੀਟਿੰਗ ਕਰਕੇ ਉਸ ਸਬੰਧੀ ਵਿਚਾਰ ਵਟਾਂਦਰਾ ਕੀਤਾ (Amritsar held a meeting with the police and discussed the problems faced by the residents of Amritsar city.) ਗਿਆ ਇਸ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਸਭ ਤੋਂ ਵੱਧ ਸਮੱਸਿਆ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਦੀ ਦੱਸੀ ਉਹਨਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਜਿਆਦਾ ਹੋਣ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਦੱਸ ਦੇਈਏ ਕਿ ਸ਼ਹਿਰ ਦੇ ਵਿੱਚ ਈ ਰਿਕਸ਼ਾ ਤੇ ਆਟੋ ਪਲਿਊਸ਼ਨ ਬਹੁਤ ਜਿਆਦਾ ਹੈ ਇਸ ਸਬੰਧੀ ਗੱਲਬਾਤ ਕਰਦੇ ਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਲਗਾਤਾਰ ਹੀ ਉਹਨਾਂ ਵੱਲੋਂ ਨਗਰ ਨਿਗਮ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਵੱਧ ਤੋਂ ਵੱਧ ਪਾਰਕਿੰਗ ਦੀ ਸੁਵਿਧਾ ਵੀ ਮੁਹਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿ ਦੋ ਪਹੀਆ ਵਹਾਨ ਤੇ ਚਾਰ ਪਹੀਆ ਵਾਹਨ ਸਹੀ ਜਗ੍ਹਾ ਤੇ ਪਾਰਕ ਕੀਤੇ ਜਾਣ ਤੇ ਟਰੈਫਿਕ ਦੀ ਸਮੱਸਿਆ ਘੱਟ ਸਕੇ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਮ ਇਲਾਕਿਆਂ ਦੇ ਵਿੱਚ ਤੇ ਬਾਹਰ ਚੌਂਕਾਂ ਦੇ ਵਿੱਚ ਟਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਤੇ ਨਾ ਕੀਤੇ ਗਏ ਹਨ ਨਾ ਦੱਸਿਆ ਕਿ ਅਜਿਹੇ ਵਿੱਚ ਜਦੋਂ ਪੁਲਿਸ ਵੱਲੋਂ ਪਬਲਿਕ ਨਾਲ ਇਸ ਤਰੀਕੇ ਮੀਟਿੰਗਾਂ ਕੀਤੀਆਂ ਜਾਂਦੀਆਂ ਤੇ ਬਹੁਤ ਸਾਰੇ ਸੁਝਾਵ ਵੀ ਪਬਲਿਕ ਦੇ ਮਿਲਦੇ ਹਨ ਅਤੇ ਪੁਲਿਸ ਉਹਨਾਂ ਤੇ ਵੀ ਕੰਮ ਕਰਦੀ ਹੈ।

ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਪਬਲਿਕ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੇ ਸੁਝਾਵ ਲਿੱਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਤੇ ਹੈਰੀਟੇਜ ਸਟਰੀਟ ਦੇ ਦਰਬਾਰ ਸਾਹਿਬ ਦੇ ਨਜ਼ਦੀਕ ਵੱਧ ਰਹੀ ਟਰੈਫਿਕ ਦੀ ਸਮੱਸਿਆ ਨਾਲ ਕਿਤੇ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿਸ ਸਬੰਧੀ ਅੱਜ ਪੁਲਿਸ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ।

Exit mobile version