Site icon TheUnmute.com

Amritsar News: ਅੰਮ੍ਰਿਤਸਰ ਏਅਰਪੋਰਟ ‘ਤੇ ਵਿਅਕਤੀ ਦੇ ਬੈਗ ‘ਚ ਬਰਾਮਦ ਹੋਇਆ ਜ਼ਿੰ.ਦਾ ਕਾ.ਰ.ਤੂ.ਸ

amritsar airport police

5 ਦਸੰਬਰ 2204: ਅੰਮ੍ਰਿਤਸਰ (amritsar) ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਏਅਰਪੋਰਟ (amritsar airport) ‘ਤੇ ਇਕ ਵਿਅਕਤੀ ਦੇ ਬੈਗ ਵਿਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਢਿੱਲੋਂ (Jagtar Singh Dhillon) ਨਾਂ ਦੇ ਵਿਅਕਤੀ ਦੇ ਬੈਗ (bag) ਵਿੱਚੋਂ 12 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਉਥੇ ਹੀ ਚੈਕਿੰਗ ਦੌਰਾਨ CISF ਨੇ ਸਕੈਨਿੰਗ ਦੌਰਾਨ ਬੈਗ ‘ਚ ਜ਼ਿੰਦਾ ਕਾਰਤੂਸ ਦੇਖੇ , ਜਿਸ ਤੋਂ ਬਾਅਦ ਪੁਲਿਸ (police) ਦੇ ਵਲੋਂ ਕਾਰਵਾਈ ਕੀਤੀ ਗਈ, ਦੱਸ ਦੇਈਏ ਕਿ ਯਾਤਰੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਿਹਾ ਸੀ।

ਉਥੇ ਹੀ ਜਾਣਕਾਰੀ ਮਿਲੀ ਹੈ ਕਿ ਪੋਲਿਓਸ ਦੇ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੀ ਤੇ ਪੁਲਿਸ ਹੁਣ ਜਾਂਚ ਕਰੇਗੀ ਕਿ ਇਹ ਕਾਰਤੂਸ ਉਸ ਦੇ ਬੈਗ ਵਿਚ ਕਿਵੇਂ ਅਤੇ ਕਿਥੇ ਆਏ ਹਨ। ਦੱਸ ਦਈਏ ਕਿ ਕੱਲ੍ਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜਰ ਆ ਰਹੀ ਹੈ|

read more: Amritsar News: ਸੁਖਬੀਰ ਬਾਦਲ ‘ਤੇ ਪਹਿਲਾਂ ਵੀ ਹਮਲਾ ਕਰਨ ਦੀ ਕੀਤੀ ਗਈ ਸੀ ਕੋਸ਼ਿਸ਼

Exit mobile version