ਚੰਡੀਗੜ੍ਹ, 17 ਸਤੰਬਰ 2024: ਅੰਮ੍ਰਿਤਸਰ ਜ਼ਿਲ੍ਹੇ ‘ਚ BSF ਦੇ ਜਵਾਨਾਂ ਭਾਰਤੀ ਸੀਮਾਂ ਅੰਦਰ ਦਾਖਲ ਹੋ ਰਹੇ ਇੱਕ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ | ਜਾਣਕਾਰੀ ਮੁਤਾਬਕ ਇਹ ਘੁਸਪੈਠੀਆ ਪਿੰਡ ਰਤਨ ਖੁਰਦ ਨੇੜੇ ਸਥਿਤ ਇਲਾਕੇ ‘ਚ ਕੌਮਾਂਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਵਧ ਰਿਹਾ ਸੀ।
ਇਸ ਦੌਰਾਨ ਸਰਹੱਦ ‘ਤੇ ਚੌਕਸ ਜਵਾਨਾਂ (BSF) ਨੇ ਘੁਸਪੈਠੀਏ ਨੂੰ ਚੁਣੌਤੀ ਦਿੱਤੀ, ਪਰ ਉਹ ਨਹੀਂ ਰੁਕਿਆ ਅਤੇ ਸਰਹੱਦੀ ਸੁਰੱਖਿਆ ਵਾੜ ਵੱਲ ਵਧਦਾ ਰਿਹਾ। ਕਿਸੇ ਵੀ ਖਤਰੇ ਨੂੰ ਮਹਿਸੂਸ ਕਰਦੇ ਹੋਏ ਅਤੇ ਰਾਤ ਸਮੇਂ ਸਰਹੱਦ ‘ਤੇ ਹਾਈ ਅਲਰਟ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ, ਜਵਾਨਾਂ ਨੇ ਅੱਗੇ ਵਧ ਰਹੇ ਘੁਸਪੈਠੀਏ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਮੌਕੇ ‘ਤੇ ਹੀ ਮਾਰ ਦਿੱਤਾ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।