ਚੰਡੀਗੜ੍ਹ 23 ਦਸੰਬਰ 2022: ਠੰਡ ਕਾਰਨ ਵੱਧ ਰਹੀ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਡਰੋਨਾਂ ਰਾਹੀਂ ਲਗਾਤਾਰ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤੀ ਸਰਹੱਦ ਵੱਲ ਭੇਜ ਰਹੇ ਹਨ। ਸੀਮਾ ਸੁਰੱਖਿਆ ਬਲ (BSF ਨੇ ਲਗਾਤਾਰ ਤੀਜੇ ਦਿਨ ਇੱਕ ਹੋਰ ਡਰੋਨ ਨੂੰ ਗੋਲੀਆਂ ਨਾਲ ਢੇਰ ਕਰ ਦਿੱਤਾ ਹੈ । ਅੰਮ੍ਰਿਤਸਰ (Amritsar) ਸੈਕਟਰ ਵਿੱਚ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਵੇਰੇ 7.45 ਵਜੇ ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਸ ਨੇ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਮੁਤਾਬਕ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਦੀਆਂ ਗੋਲੀਆਂ ਡਰੋਨ ਨੂੰ ਹੇਠਾਂ ਡੇਗਣ ‘ਚ ਸਫਲ ਰਹੀਆਂ । ਡਰੋਨ ਦੇ ਟੁਕੜੇ ਖੇਤਾਂ ਵਿੱਚ 50 ਮੀਟਰ ਦੇ ਖੇਤਰ ਵਿੱਚ ਖਿੱਲਰੇ ਹੋਏ ਸਨ। ਜਿਸ ਨੂੰ ਜਵਾਨਾਂ ਨੇ ਜ਼ਬਤ ਕਰ ਲਿਆ ਹੈ।
ਬੀਐਸਐਫ (BSF) ਅਧਿਕਾਰੀਆਂ ਮੁਤਾਬਕ ਡਿੱਗਿਆ ਡਰੋਨ ਬਹੁਤ ਵੱਡਾ ਅਤੇ ਦਿੱਖ ਵਿੱਚ ਵੱਖਰਾ ਹੈ। ਫਿਲਹਾਲ ਇਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਦੇ ਫਲਾਇੰਗ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਉਸ ਵੱਲੋਂ ਸੁੱਟੀ ਗਈ ਖੇਪ ਨੂੰ ਬਰਾਮਦ ਕੀਤਾ ਜਾ ਸਕੇ।