Site icon TheUnmute.com

Amritsar: ਡਾ ਮਨਮੋਹਨ ਸਿਘ ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜਿੰਦਾ ਰਹਿਣਗੇ-ਗਿਆਨੀ ਜਸਵਿੰਦਰ ਸਿੰਘ

Dr. Manmohan Singh

29 ਦਸੰਬਰ 2024: ਸ੍ਰੀ ਦਰਬਾਰ (shri darbar sahib) ਸਾਹਿਬ ਅੰਮ੍ਰਿਤਸਰ (amritsar) ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ (giani jaswinder singh) ਸਿੰਘ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ (manmohan singh) ਮਨਮੋਹਨ ਸਿੰਘ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਵਰਗਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੰਜਾਬ ਲਈ ਇੱਕ ਨਿਰਪੱਖ ਸੋਚ ਨਾਲ ਕੀਤੇ ਕੰਮਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਉਹਨਾਂ ਕਿਹਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਨਾ ਉਪਰੰਤ ਆਪਣੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਹਨਾਂ ਦੀ ਦਿਓ ਕੀ ਬਤੌਰ ਹੈਡ ਗ੍ਰੰਥੀ ਦਰਬਾਰ ਸਾਹਿਬ ਦੇ ਅੰਦਰ ਸੀ ਜਿੱਥੇ ਉਨਾਂ ਦੀ ਪਹਿਲੀ ਵਾਰ ਉਹਨਾਂ ਨਾਲ ਮੁਲਾਕਾਤ ਹੋਈ।

ਉਹਨਾਂ ਕਿਹਾ ਕਿ ਇਮਾਨਦਾਰੀ ਦੀ ਸ਼ਖਸ਼ੀਅਤ ਡਾਕਟਰ ਮਨਮੋਹਨ ਸਿੰਘ ਬੜੇ ਹੀ ਮਿਲਾਪੜੇ ਸਵਾਲ ਦੇ ਮਾਲਕ ਸਨ ਜਿਨਾਂ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਭਲੇ ਲਈ ਸੋਚਦੇ ਹੋਏ ਬਹੁਤ ਵੱਡੇ ਵੱਡੇ ਫੈਸਲੇ ਪੰਜਾਬ ਦੇ ਹਿੱਤ ਲਈ ਲਏ ਗਏ ਹਨ।

ਉਹਨਾਂ ਕਿਹਾ ਕਿ ਬਤੌਰ ਸਿੱਖ ਡਾਕਟਰ ਮਨਮੋਹਨ ਸਿੰਘ ਵੱਲੋਂ ਜਿੱਥੇ ਪੂਰੇ ਪੰਜਾਬ ਦੀ ਸੇਵਾ ਕੀਤੀ ਗਈ ਹੈ ਉੱਥੇ ਹੀ ਬਿਨਾਂ ਕਿਸੇ ਲਾਲਚ ਪੂਰੀ ਇਮਾਨਦਾਰੀ ਨਾਲ ਉਹ ਪੂਰੇ ਰਾਸ਼ਟਰ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇ ਹਨ ਜਿਸ ਲਈ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਅੱਜ ਇਸ ਸੰਸਾਰ ਨੂੰ ਸਰੀਰਿਕ ਤੌਰ ਤੇ ਅਲਵਿਦਾ ਕਹਿ ਗਏ ਹਨ ਪਰ ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਉਹ ਹਮੇਸ਼ਾ ਜਿੰਦਾ ਰਹਿਣਗੇ।

read more: Amritsar: ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੂਲ ਮੰਤਰ ਦਾ ਜਾਪ ਕਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਗਿਆ ਪ੍ਰਣਾਮ

Exit mobile version