July 7, 2024 2:37 pm
China door

Amritsar : ਪੂਰਨ ਪਾਬੰਦੀ ਲੱਗਣ ਦੇ ਬਾਵਜੂਦ ਵੀ ਸ਼ਰ੍ਹੇਆਮ ਵਿਕ ਰਹੀ ਹੈ ਇਹ ਚਾਈਨਾਡੋਰ

ਚੰਡੀਗੜ੍ਹ 05 ਦਸੰਬਰ 2021: ਅੰਮ੍ਰਿਤਸਰ (Amritsar) ਦੇ ਹਾਲ ਬਾਜ਼ਾਰ ਦੇ ਬਾਹਰ ਐਨੀਮਲ ਪ੍ਰੋਟੈਕਸ਼ਨ ਸੰਸਥਾ ਵੱਲੋਂ ਚਾਈਨਾ ਡੋਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ | ਉੱਥੇ ਹੀ ਸੰਸਥਾ ਦੇ ਆਗੂ ਰੋਹਿਤ ਮਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ 2017 ਵਿਚ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ ਅਤੇ ਜਿਸ ਦੇ ਬਾਵਜੂਦ ਵੀ ਚਾਈਨਾ ਡੋਰ ਧੜੱਲੇ ਨਾਲ ਸ਼ਰ੍ਹੇਆਮ ਵਿਕ ਰਹੀ ਹੈ |ਜਿਸ ਨਾਲ ਕਿ ਕਈ ਲੋਕ ਹਾਦਸਾਗ੍ਰਸਤ ਹੋ ਜਾਂਦੇ ਹਨ ,ਤੇ ਕਈ ਪੰਛੀਆਂ ਦੀਆਂ ਜਾਨਾਂ ਵੀ ਇਸ ਚਾਈਨਾ ਡੋਰ ਦੇ ਕਾਰਨ ਚਲੀਆਂ ਜਾਂਦੀਆਂ ਹਨ | ਉਨ੍ਹਾਂ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਪੂਰਨ ਤੌਰ ਤੇ ਚਾਈਨਾ ਡੋਰ(China dor) ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਪੁਰਾਣੀ ਧਾਗੇ ਵਾਲੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ | ਤਾਂ ਜੋ ਚਾਈਨਾ ਡੋਰ ਦੀ ਵਜ੍ਹਾ ਨਾਲ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ |

ਜ਼ਿਕਰਯੋਗ ਹੈ ਕਿ ਚਾਈਨਾ ਡੋਰ ਨੂੰ ਦੂਸਰਾ ਨਾਮ ਖ਼ੂਨੀ ਡ੍ਰੈਗਨ ਡੋਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਡੋਰ ਕਈ ਮਨੁੱਖਾਂ ਦੀ ਜਾਨ ਲੈ ਚੁੱਕੀ ਹੈ ਅਤੇ ਇਸ ਦੇ ਪੂਰਨ ਤੌਰ ਤੇ ਪਾਬੰਦੀ ਲੱਗਣ ਦੇ ਬਾਵਜੂਦ ਵੀ ਹਰ ਸਾਲ ਧੜੱਲੇ ਦੇ ਨਾਲ ਇਸ ਡੋਰ ਦੀ ਵਿਕਰੀ ਹੁੰਦੀ ਆ ਰਹੀ ਹੈ ਹਾਲਾਂਕਿ ਹਰ ਸਾਲ ਪੁਲਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਇਸ ਚਾਈਨਾ ਡੋਰ ਨੂੰ ਵੀ ਫੜਿਆ ਜਾਂਦਾ ਹੈ ਲੇਕਿਨ ਉਸ ਦੇ ਬਾਵਜੂਦ ਵੀ ਚਾਈਨਾ ਡੋਰ (China dor) ਧੜੱਲੇ ਨਾਲ ਵਿੱਕ ਦੀ ਰਹਿੰਦੀ ਹੈ | ਜਿਸ ਦੇ ਚਲਦੇ ਅੱਜ ਸਮਾਜ ਸੇਵੀ ਸੰਸਥਾ ਵੱਲੋਂ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਇਸ ਡੋਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ|