12 ਅਕਤੂਬਰ 2024: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਵਲੋਂ ਵੱਡੀ ਸਫਤਲਾ ਹਾਸਲ ਕਰਦੇ ਹੋਏ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ, ਦੱਸ ਦੇਈਏ ਕਿ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਨੇ ਪਿੰਡ ਸੁੱਖੇਵਾਲਾ ਨੇੜਿਓਂ 10.4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ, ਉੱਥੇ ਹੀ ਪੁਲਿਸ ਦੇ ਵਲੋਂ ਪਿੰਡ ਸੁੱਖੇਵਾਲਾ ਨੇੜੇ ਦੋ ਸ਼ੱਕੀ ਵਾਹਨ ਰੋਕੇ ਗਏ ਸਨ| ਸੁਖਰਾਜ ਨਾਂ ਦਾ ਮੁਲਜ਼ਮ ਅਣਪਛਾਤੇ ਸਾਥੀਆਂ ਸਣੇ ਫ਼ਰਾਰ ਹੋ ਗਿਆ ਹੈ, ਦੱਸ ਦੇਈਏ ਕਿ ਇਕ ਕਾਰ ਨੂੰ ਮੌਕੇ ਤੋਂ ਹੀ ਛੱਡ ਕੇ ਭੱਜੇ ਇਹ ਮੁਲਜ਼ਮ| ਕਾਰ ਦੇ ਵਿੱਚੋ 10.4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ|
ਉਥੇ ਹੀ ਪੁਲਿਸ ਦੇ ਵਲੋਂ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਜਾਰੀ ਹੈ, ਥਾਂ ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ,ਤਾਂ ਜੋ ਜਲਦੀ ਤੋਂ ਜਲਦੀ ਇਹਨਾਂ ਮੁਲਾਜ਼ਮਾਂ ਨੂੰ ਕਾਬੂ ਦੇ ਵਿੱਚ ਲਿਆ ਜਾ ਸਕੇ| DGP ਗੌਰਵ ਯਾਦਵ ਦੇ ਵਲੋਂ ਵੀ ਇਸ ਵੱਡੀ ਸਫਲਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ|
DGP ਗੌਰਵ ਯਾਦਵ ਨੇ X ਤੇ ਪੋਸਟ ਸਾਂਝੀ ਕਰ ਲਿਖਿਆ- ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ: ਕਾਊਂਟਰ ਇੰਟੈਲੀਜੈਂਸ, #ਅੰਮ੍ਰਿਤਸਰ ਨੇ ਪਿੰਡ ਸੁੱਖੇਵਾਲਾ, ਅੰਮ੍ਰਿਤਸਰ ਨੇੜੇ ਦੋ ਸ਼ੱਕੀ ਵਾਹਨਾਂ ਨੂੰ ਸਫਲਤਾਪੂਰਵਕ ਰੋਕਿਆ, ਜਿਸ ਤੋਂ 10.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਮੁਲਜ਼ਮਾਂ ਵਿੱਚੋਂ ਇੱਕ ਸੁਖਰਾਜ ਸਿੰਘ ਵਾਸੀ # ਤਰਨਤਾਰਨ ਇੱਕ ਅਣਪਛਾਤੇ ਸਾਥੀ ਸਮੇਤ ਮਹਿੰਦਰਾ ਸਕਾਰਪੀਓ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ, ਜਦਕਿ ਮਾਰੂਤੀ ਸੁਜ਼ੂਕੀ ਬਲੇਨੋ ਜਿਸ ਵਿੱਚ ਨਜਾਇਜ਼ ਨਸ਼ੀਲੇ ਪਦਾਰਥ ਸਨ, ਮੌਕੇ ‘ਤੇ ਕਾਬੂ ਕਰ ਲਿਆ ਗਿਆ।
ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।
@PunjabPoliceInd
ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ, ਨਸ਼ਾ ਮੁਕਤ ਪੰਜਾਬ ਬਣਾਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ