14 ਜਨਵਰੀ 2025: ਪੰਜਾਬ ਦੇ ਵਿੱਚ ਆਏ ਦਿਨ ਕਿਤੇ ਨਾ ਕਿਤੇ ਧਮਾਕੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹਾ ਹੀ ਹੁਣ ਇਕ ਹੋਰ ਮਾਮਲਾ ਅੰਮ੍ਰਿਤਸਰ (amritsar) ਤੋਂ ਸਾਹਮਣੇ ਆਇਆ ਹੈ, ਜਿਥੇ ਅੰਮ੍ਰਿਤਸਰ ਦੇ ਜੁਝਾਰ (Jujhar Avenue, Amritsar) ਐਵੇਨਿਊ ਵਿੱਚ ਧਮਾਕੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ|
ਦੱਸ ਦੇਈਏ ਕਿ ਜੁਝਾਰ ਐਵੇਨਿਊ ਲੇਨ ਨੰਬਰ ਇੱਕ ਦੇ ਇੱਕ ਘਰ ਵਿੱਚ ਧਮਾਕਾ (blast) ਹੋਇਆ, ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਮੀਡੀਆ ਨਾਲ ਗੱਲ ਨਹੀਂ ਕੀਤੀ, ਕੁਝ ਮਹੀਨੇ ਪਹਿਲਾਂ ਵੀ ਜੁਝਾਰ ਐਵੇਨਿਊ ‘ਚ ਅਣਪਛਾਤੇ ਲੋਕਾਂ ਨੇ ਇਸ ਗਲੀ ਦੇ ਇੱਕ ਘਰ ‘ਤੇ ਗੋਲੀਆਂ ਚਲਾਈਆਂ ਸਨ।
ਉਥੇ ਹੀ ਇਸ ਮਾਮਲੇ ਨੂੰ ਲੈ ਕੇ ਨਵੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਵਿੱਚ DCP ਨੇ ਕਿਹਾ ਹੈ ਕਿ ਮਕਾਨ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ ਹੈ, ਦੱਸ ਦੇਈਏ ਕਿ ਇਕ ਬੋਤਲ ਟੁੱਟੀ ਸੀ ਜਿਸ ਦਾ ਧਮਾਕਾ ਹੋਇਆ ਸੀ|
ਤੁਹਾਨੂੰ ਦੱਸ ਦੇਈਏ ਕਿ ਜੁਝਾਰ ਸਿੰਘ (Jujhar Avenue, Amritsar.) ਐਵੇਨਿਊ ਇਲਾਕਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ। ਜਾਣਕਾਰੀ ਅਨੁਸਾਰ ਧਮਾਕੇ ਤੋਂ ਪਹਿਲਾਂ ਮੁੱਖ ਮੰਤਰੀ ਸੀ.ਐਮ. ਉਸ ਇਲਾਕੇ ਵਿੱਚ ਮੌਜੂਦ ਸਨ ਜਿੱਥੇ ਧਮਾਕਾ ਹੋਇਆ ਸੀ। ਭਗਵੰਤ ਮਾਨ ਦਾ ਕਾਫਲਾ ਲੰਘ ਚੁੱਕਾ ਸੀ। ਉਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣਾ ਹੈ, ਜਿਸ ਕਾਰਨ ਰਸਤੇ ਬਦਲ ਦਿੱਤੇ ਗਏ ਹਨ ਅਤੇ ਪੁਲਿਸ ਫੋਰਸ ਵੀ ਤਾਇਨਾਤ ਹੈ।
read more: ਇਸਲਾਮਾਬਾਦ ‘ਚ ਤੜਕਸਾਰ ਬਲਾਸਟ,ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ