5 ਜਨਵਰੀ 2025: ਅੰਮ੍ਰਿਤਸਰ (amritsar) ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਾਸੀਆਂ ਨੂੰ ਬੀ.ਆਰ.ਟੀ.ਐਸ. ਰੂਟ ‘ਤੇ ਆਉਣ-ਜਾਣ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੱਸ ਰੈਪਿਡ ਟਰਾਂਸਪੋਰਟ ਸਿਸਟਮ ਦੇ ਸੀ.ਈ.ਓ ਅਤੇ ਨਗਰ (Municipal Commissioner) ਨਿਗਮ ਕਮਿਸ਼ਨਰ ਗੁਲਪ੍ਰੀਤ (Gulpreet Singh Aulakh) ਸਿੰਘ ਔਲਖ ਵੱਲੋਂ 6 ਦਸੰਬਰ ਨੂੰ ਬੀ.ਆਰ.ਟੀ.ਐਸ. (BRTS route) ਰੂਟ ਨੰਬਰ 201 ’ਤੇ ਛੇ ਬੱਸਾਂ ਚਲਾਈਆਂ ਗਈਆਂ ਅਤੇ ਦੋ ਬੱਸਾਂ ਵਾਧੂ ਰੱਖੀਆਂ ਗਈਆਂ।
ਉਨ੍ਹਾਂ ਕਿਹਾ ਕਿ ਜੇਕਰ ਛੇ ਬੱਸਾਂ (BUSES) ਵਿੱਚੋਂ ਕਿਸੇ ਵਿੱਚ ਕੋਈ ਮਾਮੂਲੀ ਨੁਕਸ ਹੈ ਤਾਂ ਉਸ ਬੱਸ ਨੂੰ ਬਦਲ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬੀ.ਆਰ.ਟੀ.ਐਸ. ਸੜਕ ‘ਤੇ ਚੱਲਣ ਲਈ 93 ਬੱਸਾਂ ਉਪਲਬਧ ਹਨ। ਬੀ.ਆਰ.ਟੀ.ਐਸ. ਕਰੀਬ 60 ਬੱਸਾਂ ਸੜਕ ‘ਤੇ ਚੱਲਣ ਲਈ ਤਿਆਰ ਹਨ।
ਨਿਗਮ (Municipal Commissioner) ਕਮਿਸ਼ਨਰ ਨੇ ਦੱਸਿਆ ਕਿ 6 ਜਨਵਰੀ ਤੋਂ ਬਾਅਦ 60 ਬੱਸਾਂ ਨੂੰ ਬੀ.ਆਰ.ਟੀ.ਐਸ. ਸਾਰੇ ਰੂਟਾਂ ‘ਤੇ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਹੀ ਬੀ.ਆਰ.ਟੀ.ਐਸ. ਡਿਪੂ ਦੀਆਂ 33 ਬੱਸਾਂ ਵਿੱਚ ਵੱਡੇ ਨੁਕਸ ਹੋਣ ਕਾਰਨ ਉਨ੍ਹਾਂ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਸਾਰੀਆਂ 93 ਬੱਸਾਂ ਪੂਰੀ ਤਰ੍ਹਾਂ ਬੀ.ਆਰ.ਟੀ.ਐਸ. ਰੂਟਾਂ ‘ਤੇ ਚੱਲਣਾ ਸ਼ੁਰੂ ਹੋ ਜਾਵੇਗਾ। ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਦਾ ਵਿਸ਼ੇਸ਼ ਲਾਭ ਮਿਲੇਗਾ।
read more: ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖਬਰ, ਪੰਜਾਬ ਬੰਦ ਦੇ ਸਮਰਥਨ ‘ਚ ਆਏ PRTC ਵਰਕਰ