Site icon TheUnmute.com

ਅੰਮ੍ਰਿਤਸਰ ਦੀ ਏਡੀਸੀ ਨੇ ਸਵੀਪ ਰੱਥ ਸੇਵਾ ਗੱਡੀਆਂ ਨੂੰ ਦਿੱਤੀ ਹਰੀ ਝੰਡੀ

Sweep Rath Seva vehicles

ਅੰਮ੍ਰਿਤਸਰ 1 ਦਸੰਬਰ 2021 :  ਜਿੱਥੇ ਇੱਕ ਪਾਸੇ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨਜ਼ਦੀਕ ਆਉਣ ਤੇ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਸਨ ਉਥੇ ਹੀ ਦੂਸਰੇ ਪਾਸੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਚਲਦੇ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਅੰਮ੍ਰਿਤਸਰ (Amritsar) ਜ਼ਿਲ੍ਹਾ ਪ੍ਰਸ਼ਾਸਨ ਏਡੀਸੀ (ADC)ਵੱਲੋਂ ਸਵੀਪ ਰੱਥ ਸੇਵਾ ( Sweep Rath Seva vehicles) ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ,
ਅੱਜ ਦੱਸ ਦੇ ਕਰੀਬ ਆਟੋ ਵੈਨ ਤੇ ਸਵੀਪ ਰੱਥ ਸੇਵਾ (Sweep Rath Seva vehicles) ਆਪਣੀ ਅੱਖੀਂ ਆਪਣੀ ਵੋਟ ਦੀ ਤਸਦੀਕ ਕਰੋ ਵਿਧਾਨ ਸਭਾ ਚੋਣਾਂ ਦੋ ਹਜਾਰ ਬਾਈ ਦੇ ਫਲੈਕਸ ਬੋਰਡ ਲਗਾ ਕੇ ਅੰਮ੍ਰਿਤਸਰ ਏਡੀਸੀ ਵੱਲੋਂ ਹਰੀ ਝੰਡੀ ਦਿੱਤੀ ਗਈ ਇਨ੍ਹਾਂ ਗੱਡੀਆਂ ਦੇ ਉੱਪਰ ਈਵੀਐਮ (EVM) ਮਸ਼ੀਨ ਦੀ ਤਸਵੀਰ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੀ ਏਡੀਸੀ ਰੂਹੀ ਦੁੱਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੁਝ ਵੈਨਾਂ ਅੰਮ੍ਰਿਤਸਰ ਸ਼ਹਿਰ ਵਿੱਚ ਚਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਈਵੀਐਮ ਵੀ ਪੈਡ ਮਸ਼ੀਨਾਂ ਵੀ ਰੱਖੀਆਂ ਗਈਆਂ ਹਨ ਜੋ ਕਿ ਸ਼ਹਿਰ ਵਿਚ ਜਾ ਕੇ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨਗੀਆਂ ਅਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਂਸ ਦਾ ਰੋਜ਼ਾਨਾ ਇਕ ਰੂਟ ਪਲੈਨ ਤਿਆਰ ਕੀਤਾ ਜਾਏਗਾ ਅਤੇ ਉਨ੍ਹਾਂ ਦੇ ਜਾਣ ਦਾ ਤੇ ਆਉਂਦਾ ਇੱਕ ਫਿਕਸ ਟਾਈਮ ਵੀ ਹੋਵੇਗਾ,

Exit mobile version